ਬਹਿਰਾਮ, (ਗੁਰਨਾਮ)- ਬੰਗਾ/ਬਹਿਰਾਮ ਮੁੱਖ ਮਾਰਗ 'ਤੇ ਪ੍ਰਾਈਵੇਟ ਸਕੂਲ ਦੀ ਬੱਸ ਦੀ ਟੱਕਰ ਵੱਜਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਕ ਪ੍ਰਾਈਵੇਟ ਸਕੂਲ ਦੀ ਬੱਸ ਜਿਸ ਨੂੰ ਲਖਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਮੁਹੱਲਾ ਓਂਕਾਰ ਨਗਰ ਫਗਵਾੜਾ ਚਲਾ ਰਿਹਾ ਸੀ ਜਦੋਂ ਉਹ ਦੁਪਹਿਰ ਵੇਲੇ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ ਕਿ ਪਿੰਡ ਬਾਹੜ ਮਜਾਰਾ ਬੱਸ ਅੱਡੇ ਕੋਲ ਸੜਕ ਪਾਰ ਕਰਦਾ ਨੌਜਵਾਨ ਬੱਸ ਨਾਲ ਟਕਰਾ ਗਿਆ ਜਿਸ ਦੇ ਨਤੀਜੇ ਵਜੋਂ ਨੌਜਵਾਨ ਦੀ ਘਟਨਾ ਵਾਲੀ ਥਾਂ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਕਿਲ ਅਹਿਮਦ (35) ਨਿਵਾਸੀ ਬਰੇਲੀ (ਯੂ. ਪੀ.) ਹਾਲ ਨਿਵਾਸੀ ਖੱਦਰ ਭੰਡਾਰ ਕੁਲਥਮ ਦੇ ਤੌਰ 'ਤੇ ਹੋਈ। ਹਾਦਸੇ ਦੀ ਸੂਚਨਾ ਮਿਲਦੇ ਹੀ ਚੌਕੀ ਮੇਹਲੀ ਐੱਚ. ਸੀ. ਤੇਜ਼ ਭਾਨ ਸਮੇਤ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੰਗਾ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਲਾਚੌਰ, (ਅਸ਼ਵਨੀ)-ਅੱਜ ਸਵੇਰੇ ਇਥੇ ਚੰਡੀਗੜ੍ਹ ਰੋਡ 'ਤੇ ਪਿੰਡ ਸੁੱਜੋਵਾਲ ਪੁਲ ਨੇੜੇ ਦੋ ਕਾਰਾਂ ਵਿਚਕਾਰ ਭਿਆਨਕ ਟੱਕਰ ਵਿਚ ਇਕ ਮਹਿਲਾ ਸਮੇਤ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਦਕਿ ਕਾਰ ਦੇ ਡਰਾਈਵਰ ਨੂੰ ਗੰਭੀਰ ਹਾਲਤ ਵਿਚ ਚੰਡੀਗੜ੍ਹ ਪੀ. ਜੀ. ਆਈ. ਭੇਜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵਿਫਟ ਕਾਰ ਨੰ. ਪੀ ਬੀ 10 ਡੀ ਐੱਨ 9196 ਜੋ ਚੰਡੀਗੜ੍ਹ ਜਾ ਰਹੀ ਸੀ, ਵਿਚ ਇਕ ਮਹਿਲਾ ਸਮੇਤ ਤਿੰਨ ਵਿਅਕਤੀ ਸਵਾਰ ਸਨ। ਜਦੋਂ ਉਹ ਕਾਰ ਬਲਾਚੌਰ ਦੇ ਨੇੜੇ ਸੁੱਜੋਵਾਲ ਪੁਲ ਕੋਲ ਪੁੱਜੀ ਤਾਂ ਡਰਾਈਵਰ ਕਾਰ ਤੋਂ ਕੰਟਰੋਲ ਗੁਆ ਬੈਠਾ ਜਿਸ ਕਾਰਨ ਕਾਰ ਸਾਹਮਣੇ ਤੋਂ ਆ ਰਹੀ ਦੂਜੀ ਕਾਰ ਨੰਬਰ ਸੀ ਐੱਚ 01 ਏ ਪੀ 8766 'ਚ ਜ਼ੋਰ ਨਾਲ ਵੱਜੀ। ਟੱਕਰ ਐਨੀ ਭਿਆਨਕ ਸੀ ਕਿ ਦੋਹੇਂ ਕਾਰਾਂ ਚਕਨਾਚੂਰ ਹੋ ਗਈਆਂ। ਸਿੱਟੇ ਵਜੋਂ ਸਵਿਫਟ ਕਾਰ ਵਿਚ ਸਵਾਰ ਸੁਰਿੰਦਰ ਕੌਰ ਪਤਨੀ ਕੇਵਲ ਸਿੰਘ, ਸੁਰਿੰਦਰ ਕੌਰ ਪਤਨੀ ਕੇਵਲ ਸਿੰਘ, ਗੁਰਪ੍ਰੀਤ ਪੁੱਤਰ ਕੇਵਲ ਸਿੰਘ ਤੇ ਜੱਸਾ ਪੁੱਤਰ ਸੇਠੀ ਨਿਵਾਸੀ ਸਰਹਾਲ ਰਾਣੂੰਆਂ ਥਾਣਾ ਬਹਿਰਾਮ ਗੰਭੀਰ ਜ਼ਖਮੀ ਹੋ ਗਏ। ਦੂਜੀ ਗੱਡੀ ਦੇ ਡਰਾਈਵਰ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ।
ਸਿਵਲ ਹਸਪਤਾਲ 'ਚ ਦਵਾਈ ਜਾਂ ਡਾਕਟਰ ਨਾ ਮਿਲੇ ਤਾਂ ਡਾਇਲ ਕਰੋ 104
NEXT STORY