ਬੀਜਿੰਗ-ਚੀਨ 'ਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਦੀ ਗਿਣਤੀ ਘੱਟ ਗਈ ਹੈ ਅਤੇ ਹੁਣ ਬਾਹਰ ਖਾਸ ਕਰਕੇ ਮਿਆਂਮਰ ਵਰਗੇ ਦੇਸ਼ਾਂ ਨਾਲ ਇਨ੍ਹਾਂ ਨੂੰ ਲਿਆ ਕੇ ਇਸ ਦੇਸ਼ ਦੇ ਪਿੰਡਾਂ 'ਚ ਵੇਚਿਆ ਜਾ ਰਿਹਾ ਹੈ ਅਤੇ ਖਰੀਦਣ ਵਾਲੇ ਇਨ੍ਹਾਂ ਨੂੰ ਆਪਣੀ ਪਤਨੀ ਬਣਾ ਕੇ ਰੱਖ ਰਹੇ ਹਨ। ਦੇਸ਼ ਦੇ ਉਤਰ 'ਚ ਸਥਿਤ ਮੰਗੋਲੀਆ ਦੇ ਅੰਦਰੂਨੀ ਹਿੱਸੇ ਦੇ ਇਸ ਤਰ੍ਹਾਂ ਦੇ ਧੰਦੇ 'ਚ ਲੱਗੇ 31 ਲੋਕਾਂ ਨੂੰ 14 ਮਹਿਲਾਵਾਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 11 ਮਿਆਂਮਰ ਦੀਆਂ ਰਹਿਣ ਵਾਲੀਆਂ ਹਨ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚੋਂ 5 ਬੰਦੇ 18 ਸਾਲ ਤੋਂ ਘੱਟ ਉਮਰ ਦੇ ਹਨ। ਉਨ੍ਹਾਂ ਨੂੰ ਤਿੰਨ ਮਹੀਨਿਆਂ ਦੀ ਪੁੱਛਗਿੱਛ ਤੋਂ ਬਾਅਦ ਮਿਆਂਮਰ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਇਨ੍ਹਾਂ ਲੋਕਾਂ ਨੇ ਮਹਿਲਾਵਾਂ ਨੂੰ ਬਾਹਰ ਭੇਜਣ ਅਤੇ ਨੌਕਰੀ ਦਿਵਾਉਣ ਦੇ ਨਾਂ 'ਤੇ ਚੀਨ ਤੱਕ ਪਹੁੰਚਾਇਆ ਅਤੇ ਫਿਰ ਇਨ੍ਹਾਂ ਨੂੰ ਵੇਚਿਆ ਗਿਆ।
ਇਸ ਵੀਡੀਓ ਗੇਮ 'ਚ ਜਦੋਂ-ਜਦੋਂ ਹਾਰੋਗੇ, ਤੁਹਾਡੇ ਸਰੀਰ ਤੋਂ ਬਹੇਗਾ ਖੂਨ (ਵੀਡੀਓ)
NEXT STORY