ਲੰਡਨ— ਵੀਡੀਓ ਗੇਮ ਖੇਡਣਾ ਹਰ ਬੱਚੇ ਨੂੰ ਪਸੰਦ ਹੁੰਦਾ ਹੈ। ਬੱਚਿਆਂ ਦੇ ਨਾਲ-ਨਾਲ ਵੱਡੇ ਵੀ ਇਨ੍ਹਾਂ ਗੇਮਜ਼ ਦਾ ਬਹੁਤ ਮਜ਼ਾ ਲੈਂਦੇ ਹਨ ਪਰ ਹੁਣ ਮਜ਼ੇ ਦੇ ਨਾਲ-ਨਾਲ ਬਾਜ਼ਾਰ ਵਿਚ ਆਈ ਨਵੇਂ ਕਿਸਮ ਦੀ ਵੀਡੀਓ ਗੇਮ ਤੁਹਾਨੂੰ ਸਬਕ ਵੀ ਸਿਖਾਏਗੀ।
ਇਕ ਅੰਗਰੇਜ਼ੀ ਵੈੱਬਸਾਈਟ ਦੇ ਮੁਤਾਬਕ ਹੁਣ ਇਕ ਅਜਿਹੀ ਵੀਡੀਓ ਗੇਮ ਸਾਹਮਣੇ ਆਈ ਹੈ, ਜਿਸ ਵਿਚ ਤੁਸੀਂ ਜਿੰਨੀਂ ਵਾਰ ਹਾਰੋਗੇ, ਓਨੀਂ ਵਾਰ ਤੁਹਾਡੇ ਸਰੀਰ ਦਾ ਖੂਨ ਬਹੇਗਾ। ਜੀ ਹਾਂ, ਸੁਣਨ ਵਿਚ ਇਹ ਗੱਲ ਥੋੜ੍ਹੀ ਅਜੀਬ ਲੱਗਦੀ ਹੈ ਪਰ ਇਹ ਗੇਮ ਦਾ ਹਿੱਸਾ ਹੈ।
ਇਸ ਗੇਮ ਨੂੰ ਖੇਡਣ ਵਾਲੇ ਇਨਸਾਨ ਦੇ ਸਰੀਰ ਨੂੰ ਵੀਡੀਓ ਕੰਟਰੋਲਰ ਨਾਲ ਅਟੈਚ ਕਰ ਦਿੱਤਾ ਜਾਂਦਾ ਹੈ। ਯਾਨੀ ਕੰਟਰੋਲਰ ਦੀ ਤਾਰ ਦਾ ਇਕ ਸਿਰਾ ਸੂਈ ਨਾਲ ਅਟੈਚ ਕਰਕੇ ਹੱਥਾਂ ਦੀਆਂ ਨਾੜੀਆਂ ਨਾਲ ਜੋੜ ਦਿੱਤਾ ਜਾਂਦਾ ਹੈ। ਹੁਣ ਖੇਡਣ ਵਾਲਾ ਗੇਮ ਨੂੰ ਉਸੇ ਤਰੀਕੇ ਨਾਲ ਖੇਡਦਾ ਹੈ ਜਿਵੇਂ ਬਾਕੀ ਗੇਮਜ਼ ਖੇਡੀਆਂ ਜਾਂਦੀਆਂ ਪਰ ਫਰਕ ਸਿਰਫ ਇੰਨਾਂ ਹੁੰਦਾ ਹੈ ਕਿ ਮਸ਼ੀਨ ਉਸ ਵਿਅਕਤੀ ਦਾ ਖੂਨ ਜ਼ਿਆਦਾ ਲਵੇਗੀ, ਜੋ ਜ਼ਿਆਦਾ ਵਾਰ ਹਾਰੇਗਾ। ਇਹ ਸਭ ਕੁਝ ਲੋਕਾਂ ਨੂੰ ਖੂਨ ਦਾਨ ਲਈ ਉਤਸ਼ਾਹਤ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਮਦਦ ਮਿਲੇਗੀ, ਜਿਨ੍ਹਾਂ ਨੂੰ ਖੂਨ ਦੀ ਲੋੜ ਹੁੰਦੀ ਹੈ।
ਲੀਬੀਆ 'ਚ ਇਕੋ-ਇਕ ਹਵਾਈ ਅੱਡੇ 'ਤੇ ਹਮਲਾ
NEXT STORY