ਸੰਗਰੂਰ/ਸੁਨਾਮ (ਵਿਕਾਸ) - ਪਾਕਿਸਤਾਨ ਵਿਚ ਮੁਹੰਮਦ ਖਾਨ ਵਲੋਂ ਸ਼੍ਰੀ ਹਨੁੰਮਾਨ ਜੀ ਦਾ ਮੰਦਿਰ ਸਾੜਨ ਤੋਂ ਭੜਕੇ ਹਿੰਦੂ ਭਾਈਚਾਰੇ ਨੇ ਇੱਛਾਪੂਰਤੀ ਸ਼੍ਰੀ ਬਾਲਾ ਜੀ ਧਾਮ ਕਮੇਟੀ ਦੀ ਅਗਵਾਈ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਪੁਤਲਾ ਫੂਕਿਆ ਅਤੇ ਮੁਹੰਮਦ ਖਾਨ ਦਾ ਪਿੱਟ-ਸਿਆਪਾ ਕੀਤਾ। ਆਈ. ਟੀ. ਆਈ. ਚੌਕ ਵਿਖੇ ਹਿੰਦੂ ਭਾਈਚਾਰੇ ਨੇ ਰੋਸ ਪ੍ਰਗਟ ਕਰਦੇ ਹੋਏ ਨਵਾਜ਼ ਸ਼ਰੀਫ, ਮੁਹੰਮਦ ਖਾਨ ਅਤੇ ਪਾਕਿਸਤਾਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਰ. ਐੱਸ. ਐੱਸ. ਦੇ ਕਾਰਜਵਾਹਕ ਮਹਾਵੀਰ ਗਰਗ ਬਾਂਗਰੂ, ਮੰਦਿਰ ਕਮੇਟੀ ਦੇ ਗੌਰਵ ਜਨਾਲੀਆ, ਮੋਹਿਤ ਗਰਗ ਅਤੇ ਡਾ. ਸ਼ੀਤਲ ਮਿੱਤਲ ਨੇ ਕਿਹਾ ਕਿ ਪਾਕਿਸਤਾਨ ਵਿਚ ਸਮੇਂ-ਸਮੇਂ 'ਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਜਾਂਦਾ ਰਿਹਾ ਹੈ ਕਿਉਂਕਿ ਪਾਕਿਸਤਾਨ ਵਿਚ ਜਾਤੀਵਾਦੀ ਤਾਕਤਾਂ ਘੱਟ ਗਿਣਤੀਆਂ ਨੂੰ ਨੀਵਾਂ ਦਿਖਾਉਣ ਲਈ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੀਆਂ ਰਹਿੰਦੀਆਂ ਹਨ ਪਰ ਹੁਣ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਹਾਲਤ ਵਿਚ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਮਹਾਵੀਰ ਗਰਗ ਆਰ. ਐੱਸ. ਐੱਸ. ਕਾਰਜਵਾਹਕ, ਮੰਦਿਰ ਕਮੇਟੀ ਦੇ ਲਾਲਾ ਬਦਰੀਨਾਥ ਬਾਂਸਲ, ਮੋਹਨ ਲਾਲ ਕਾਂਸਲ, ਗੌਰਵ ਜਨਾਲੀਆ, ਮੋਹਿਤ ਗਰਗ, ਡਾ. ਸ਼ੀਤਲ ਮਿੱਤਲ, ਲਲਿਤ ਕੁਮਾਰ, ਪ੍ਰਦੀਪ ਗਰਗ, ਰਾਜੀਵ ਜੈਨ, ਅਮਿਤ ਕੌਸ਼ਲ, ਹਿਮਾਂਸ਼ੂ, ਬਲਵਾਨ ਸ਼ਰਮਾ, ਦੇਵਰਾਜ, ਰਜਤ, ਐਡਵੋਕੇਟ ਵਰੁਣ, ਸੋਨੂੰ ਸਿੰਗਲਾ, ਬਘੇਲ ਸਿੰਘ, ਪ੍ਰਿੰਸ ਬੱਸੀ, ਪੰਡਿਤ ਦਇਆਨੰਦ ਜੀ, ਬਿੱਟੂ ਕੁਮਾਰ, ਦੀਪਕ ਦੀਪੂ, ਰਾਜੂ, ਅਵਤਾਰ ਸਿੰਘ, ਸੁਨੀਲ ਸਿੰਗਲਾ ਆਦਿ ਵੱਡੀ ਗਿਣਤੀ ਵਿਚ ਮੌਜੂਦ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ।
ਪੁਲਸ ਦੀ ਅਰਥੀ ਫੂਕੀ
NEXT STORY