ਫਗਵਾੜਾ— ਵੈਸੇ ਤਾਂ ਪੰਜਾਬ ਪੁਲਸ ਦਾ ਇੰਨਾਂ ਰੌਅਬ ਹੈ ਕਿ ਉਨ੍ਹਾਂ ਸਾਹਮਣੇ ਆਉਂਦੇ ਹੀ ਲੋਕਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਪਰ ਇਸ ਜਨਾਬ ਦੀ ਹਿੰਮਤ ਤਾਂ ਦੇਖੋ ਕਿ ਇਸ ਨੇ ਬਿਨਾਂ ਕਿਸੇ ਗੱਲ ਦੇ ਸਾਰੀ ਰਾਤ ਪੰਜਾਬ ਪੁਲਸ ਨੂੰ ਗਧੀ-ਗੇੜ 'ਚ ਪਾਈ ਰੱਖਿਆ ਤੇ ਸਵੇਰੇ ਆਖ ਦਿੱਤਾ ਕਿ ਉਸ ਨੇ ਝੂਠ ਕਿਹਾ ਸੀ। ਫਗਵਾੜਾ ਵਿਚ ਕਰੀਬ ਡੇਢ ਵਜੇ ਇਕ ਵਿਅਕਤੀ ਨੇ ਕੰਟਰੋਲ ਰੂਮ ਵਿਚ ਫੋਨ ਕੀਤਾ ਕਿ ਗੁਰਦੁਆਰਾ ਸੁਖਚੈਨਆਨਾ ਸਾਹਿਬ ਦੇ ਕੋਲ ਉਹ ਆਪਣੀ ਕਾਰ ਵਿਚ ਜਾ ਰਿਹਾ ਸੀ ਕਿ ਕੁਝ ਲੋਕਾਂ ਨੇ ਉਸ ਨੂੰ ਘੇਰ ਕੇ 40 ਲੱਖ ਰੁਪਏ ਲੁੱਟ ਲਏ। ਇਸ ਸੂਚਨਾ ਦੇ ਮਿਲਦੇ ਹੀ ਪੁਲਸ ਮਹਿਕਮੇ ਵਿਚ ਹੜਕੰਪ ਮਚ ਗਿਆ ਤੇ ਸਾਰਾ ਮਹਿਕਮਾ ਹਰਕਤ ਵਿਚ ਆ ਗਿਆ। ਇਥੋਂ ਤੱਕ ਫਗਵਾੜਾ ਦੇ ਐੱਸ. ਪੀ, ਇਸ ਮਾਮਲੇ ਦੀ ਜਾਂਚ ਕਰਨ ਲਈ ਆ ਗਏ।
ਸਾਰੀ ਰਾਤ ਪੁਲਸ ਵਾਲੇ ਰਾਹਾਂ ਦੀ ਧੂੜ ਛਾਣਦੇ ਰਹੇ। ਪੁਲਸ ਨੇ ਲੁਟੇਰਿਆਂ ਨੂੰ ਫੜਨ ਲਈ ਸਾਰੇ ਰਸਤਿਆਂ, ਹੋਟਲਾਂ ਤੇ ਜਨਤਕ ਥਾਵਾਂ 'ਤੇ ਛਾਪੇ ਮਾਰੇ ਪਰ ਪੁਲਸ ਦੇ ਹੱਥ-ਪੱਲੇ ਕੁਝ ਨਾ ਪਿਆ ਤੇ ਸਾਰੀ ਰਾਤ ਪੰਜਾਬ ਪੁਲਸ ਖੱਜ਼ਲ-ਖੁਆਰ ਹੁੰਦੀ ਰਹੀ।
ਸਵੇਰ ਹੁੰਦੇ-ਹੁੰਦੇ ਪੁਲਸ ਨੂੰ ਉਕਤ ਵਿਅਕਤੀ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਸਖਤੀ ਨਾਲ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਹ ਸਾਰਾ ਕੁਝ ਉਗਲ ਪਿਆ। ਉਸ ਨੇ ਕਿਹਾ ਕਿ ਉਸ ਨੂੰ ਕਿਸੇ ਨੇ ਲੁੱਟਿਆ ਹੀ ਨਹੀਂ ਸੀ। ਉਸ ਨੇ ਦੱਸਿਆ ਕਿ ਉਸ 'ਤੇ ਲੱਖਾਂ ਦਾ ਕਰਜ਼ਾ ਸੀ ਤੇ ਕਰਜ਼ਾ ਲੈਣ ਵਾਲੇ ਉਸ ਨੂੰ ਪਰੇਸ਼ਾਨ ਕਰ ਰਹੇ ਸਨ, ਜਿਨ੍ਹਾਂ ਤੋਂ ਬਚਣ ਲਈ ਉਸ ਨੇ ਇਹ ਡਰਾਮਾ ਕੀਤਾ ਸੀ।
ਜਾਣਕਾਰੀ ਮੁਤਾਬਕ ਨੌਜਵਾਨ ਜਲੰਧਰ ਦਾ ਰਹਿਣ ਵਾਲਾ ਸੀ ਅਤੇ ਪੁਲਸ ਨੇ ਇਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ।
ਪੁੱਤਰ ਨੇ ਕੀਤਾ ਆਪਣਾ ਹੀ ਕਿਰਿਆ ਕਰਮ, ਬੁੱਢੀ ਮਾਂ ਨੂੰ ਜਿਊਂਦੇ-ਜੀ ਪਈ ਮੌਤ (ਦੇਖੋ ਤਸਵੀਰਾਂ)
NEXT STORY