ਫਿਲੌਰ— ਸਿਆਣੇ ਸੱਚ ਆਖਦੇ ਹਨ ਕਿ ਪੁੱਤਰ ਮਿੱਠੜੇ ਮੇਵੇ ਹੁੰਦੇ ਹਨ ਪਰ ਜਦੋਂ ਪੁੱਤਰ ਜਿਊਂਦੇ-ਜੀ ਆਪਣੀ ਕਿਰਿਆ ਦੀਆਂ ਤਿਆਰੀਆਂ ਵਿਚ ਲੱਗ ਜਾਵੇ ਤਾਂ ਉਸ ਬੁੱਢੀ ਮਾਂ ਦਾ ਕੀ ਹਾਲ ਹੋਵੇਗਾ, ਜਿਸ ਨੇ ਉਸ ਨੂੰ ਪਾਲ-ਪੋਸ ਕੇ ਇੰਨਾਂ ਵੱਡਾ ਕੀਤਾ। ਫਿਲੌਰ 'ਚ ਚੱਪਲਾਂ ਦੀ ਦੁਕਾਨ ਲਗਾਉਣ ਵਾਲਾ ਸੁਦਾਮਾ ਪਿਛਲੇ ਚਾਰ ਸਾਲਾਂ ਤੋਂ ਆਪਣੀ ਮੌਤ ਦਾ ਡਰਾਮਾ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਹ ਮਰ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਕ ਵੱਡੇ ਹੋਟਲ ਵਿਚ ਆਪਣੀ ਕਿਰਿਆ ਵੀ ਕਰੇਗਾ ਲੋਕਾਂ ਨੂੰ ਸੱਦੇਗਾ। ਉਸ ਦੀ ਬੁੱਢੀ ਮਾਂ ਦਰਸ਼ਨਾਂ ਨੂੰ ਹਮੇਸ਼ਾ ਹੀ ਇਹ ਡਰ ਸਤਾਉਂਦਾ ਹੈ ਕਿ ਮੌਤ ਦਾ ਨਾਟਕ ਕਰਨ ਵਾਲਾ ਉਸ ਦਾ ਪੁੱਤਰ ਇਸ ਗੱਲ ਨੂੰ ਸੱਚਾਈ ਵਿਚ ਨਾ ਬਦਲ ਦੇਵੇ।
ਸੁਦਾਮਾ ਨੇ ਪਿਛਲੇ ਚਾਰ ਸਾਲਾਂ ਤੋਂ ਆਪਣੇ ਪਿਤਾ ਦੀ ਮੌਤ ਦੇ ਇਕ ਸਾਲ ਬਾਅਦ ਤੋਂ ਮੌਨ ਵਰਤ ਧਾਰਨ ਕਰ ਲਿਆ। ਉਸ ਕਿਸੇ ਨਾਲ ਗੱਲ ਨਹੀਂ ਕਰਦਾ ਪਰ ਲਿਖ ਕੇ ਦੱਸਦਾ ਹੈ ਕਿ ਉਸ ਦੇ ਪਿਤਾ ਨੇ ਸੁਪਨੇ ਵਿਚ ਆ ਕੇ ਉਸ ਨੂੰ ਮੌਨ ਵਰਤ ਧਾਰਨ ਕਰਨ ਨੂੰ ਕਿਹਾ ਸੀ। ਇੰਨਾਂ ਹੀ ਨਹੀਂ ਹੁਣ ਉਸ ਦੇ ਪਿਤਾ ਨੇ ਦੁਬਾਰਾ ਸੁਪਨੇ ਵਿਚ ਆ ਕੇ ਉਸ ਨੂੰ ਕਿਹਾ ਕਿ ਉਹ ਮਰ ਚੁੱਕਾ ਹੈ ਜਿਸ 'ਤੇ ਸੁਦਾਮਾ ਨੇ ਸ਼ਮਸ਼ਾਨਘਾਟ ਜਾ ਕੇ ਆਪਣਾ ਕਿਰਿਆ ਕਰਮ ਕਰ ਦਿੱਤਾ ਤੇ ਘਰ ਆ ਕੇ ਆਪਣੀ ਤਸਵੀਰ 'ਤੇ ਹਾਰ ਵੀ ਪਾ ਦਿੱਤਾ । ਸੁਦਾਮਾ ਦੀ ਬੁੱਢੀ ਮਾਂ ਦਰਸ਼ਨਾ ਨੂੰ ਚਿੰਤਾ ਹੈ ਕਿ ਇਸ ਤਰ੍ਹਾਂ ਦੇ ਕਿਸੇ ਦਬਾਅ ਵਿਚ ਸੁਦਾਮਾ ਅਜਿਹਾ ਕੋਈ ਕਦਮ ਨਾ ਚੁੱਕ ਲਵੇ। ਉਸ ਤੋਂ ਆਪਣੇ ਪੁੱਤਰ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ।
ਸੁਦਾਮਾ ਦੀ ਇਕ ਭੈਣ ਅਤੇ ਤਿੰਨ ਭਰਾ ਹਨ। ਉਹ ਸਾਰੇ ਵੀ ਸੁਦਾਮਾ ਦੀਆਂ ਇਨ੍ਹਾਂ ਹਰਕਤਾਂ ਤੋਂ ਪਰੇਸ਼ਾਨ ਹਨ। ਸੁਦਾਮਾ ਉਂਜ ਪਹਿਲਾਂ ਵਾਂਗ ਹੀ ਫਿਲੌਰ ਵਿਚ ਚੱਪਲਾਂ ਦੀ ਦੁਕਾਨ ਲਗਾਉਂਦਾ ਹੈ ਅਤੇ ਆਪਣੀ ਕਮਾਈ ਦਾ ਅੱਧਾ ਹਿੱਸਾ ਗਊਸ਼ਾਲਾ ਨੂੰ ਦਾਨ 'ਚ ਦਿੰਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਸੁਦਾਮਾ ਥਾਟ ਡਿਸਆਰਡਰ ਅਤੇ ਡਿਲਿਊਸ਼ਨ ਨਾਲ ਪੀੜਤ ਹੈ। ਇਸ ਵਿਚ ਮਰੀਜ਼ ਦਾ ਖੁਦ 'ਤੇ ਵੱਸ ਨਹੀਂ ਰਹਿੰਦਾ। ਇਹ ਇਕ ਤਰ੍ਹਾਂ ਦੀ ਬੀਮਾਰੀ ਹੈ, ਜਿਸ ਦਾ ਇਲਾਜ ਸੰਭਵ ਹੈ।
'ਧਾਹਾ ਮਾਰ-ਮਾਰ ਬੋਲੀ ਬੱਚੀ ਪਾਪਾ ਨੂੰ ਪੁਲਸ 'ਚ ਫੜਾ ਦਿਓ, ਉਹ ਸਾਲ ਤੋਂ ਮੇਰੇ ਨਾਲ ਰੇਪ ਕਰ ਰਹੇ ਨੇ'
NEXT STORY