ਬਿਜਨੌਰ- ਬਿਜਨੌਰ ਦੇ ਅਫਜ਼ਲਗੜ੍ਹ 'ਚ ਲੜਕੀ ਨੇ ਇਕ ਨੌਜਵਾਨ 'ਤੇ ਨਸ਼ੀਲਾ ਪਦਾਰਥ ਖੁਆ ਕੇ ਅਸ਼ਲੀਲ ਵੀਡੀਓ ਬਣਾਉਣ ਦਾ ਦੋਸ਼ ਲਗਾਇਆ ਹੈ। ਦੋਸ਼ ਹੈ ਕਿ ਨੌਜਵਾਨ ਨੇ ਵੀਡੀਓ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਪੁਲਸ ਨੇ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਘਰ ਛੱਡ ਕੇ ਫਰਾਰ ਹੋ ਗਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੀ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਦੀ ਹੈ। ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ। ਦੋਸ਼ ਹੈ ਕਿ 6 ਮਹੀਨੇ ਪਹਿਲਾਂ ਮੁਹੱਲਾ ਨਾਇਕ ਸਰਾਏ ਦੇ ਇਕ ਨੌਜਵਾਨ ਨੇ ਮੋਬਾਈਲ 'ਤੇ ਉਸ ਦੀ ਫੋਟੋ ਖਿਚ ਲਈ ਸੀ।
ਇਸ ਤੋਂ ਬਾਅਦ ਦੋਸ਼ੀ ਫੋਟੋ ਜਨਤਕ ਕਰਨ ਦੀ ਧਮਕੀ ਦੇਣ ਲੱਗਾ। ਇਕ ਦਿਨ ਉਹ ਫੋਟੋ ਡਿਲੀਟ ਕਰਨ ਨੂੰ ਲੈ ਕੇ ਦੋਸ਼ੀ ਨੌਜਵਾਨ ਦੇ ਘਰ ਚਲੀ ਗਈ। ਉਸ ਨੇ ਪਾਣੀ 'ਚ ਨਸ਼ੇ ਦੀ ਗੋਲੀ ਮਿਲਾ ਦਿੱਤੀ ਜਿਸ ਨਾਲ ਉਹ ਬੇਹੋਸ਼ ਹੋ ਗਈ। ਬੇਹੋਸ਼ੀ 'ਚ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਅਸ਼ਲੀਲ ਵੀਡੀਓ ਬਣਾ ਲਈ। ਦੋਸ਼ੀ ਅਸ਼ਲੀਲ ਵੀਡੀਓ ਨੂੰ ਜਨਤਕ ਕਰਨ ਦੀ ਧਮਕੀ ਦੇਣ ਲੱਗਾ ਅਤੇ ਕਈ ਵਾਰ ਬਲਾਤਕਾਰ ਕੀਤਾ। ਪੁਲਸ ਨੇ ਦੋਸ਼ੀ ਫੈਜ਼ਾਨ ਪੁੱਤਰ ਹਾਫਿਜ਼ ਇਰਸ਼ਾਦ ਖਿਲਾਫ ਰਿਪੋਰਟ ਦਰਜ ਕਰ ਲਈ ਹੈ।
ਮੇਰਠ ਦੇ ਕੰਕਰਖੇੜਾ ਥਾਣਾ ਖੇਤਰ ਦੀ ਇਖ ਮਹਿਲਾ ਨੇ ਕੰਕਰਖੇੜਾ ਦੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਕੋਰਟ ਦੇ ਹੁਕਮ 'ਤੇ ਬਲਾਤਕਾਰ ਦੀ ਰਿਪੋਰਟ ਦਰਜ ਕਰ ਲਈ ਹੈ।
ਬੰਧਕ ਬਣਾ ਕੇ ਰਾਮਪੁਰ ਦੀ ਮਹਿਲਾ ਨੂੰ ਬਰੇਲੀ ਲਿਜਾ ਕੇ ਬਲਾਤਕਾਰ ਕਰਨ ਦੇ ਮਾਮਲੇ 'ਚ ਪੁਲਸ ਨੇ ਪੀੜਤਾ ਦੇ ਪਤੀ ਸਮੇਤ ਤਿੰਨ ਖਿਲਾਫ ਰਿਪੋਰਟ ਦਰਜ ਕਰ ਲਈ ਹੈ। ਸਿਵਿਲ ਲਾਈਨਸ ਥਾਣਾ ਖੇਤਰ ਵਾਸੀ ਮਹਿਲਾ ਦਾ ਦੋਸ਼ ਹੈ ਕਿ ਉਹ 16 ਨਵੰਬਰ ਨੂੰ ਆਪਣੀ ਭੈਣ ਦੇ ਸਹੁਰੇ ਘਰ ਗਈ ਸੀ। 17 ਨਵੰਬਰ ਨੂੰ ਵਾਪਸ ਆਉਂਦੇ ਸਮੇਂ ਕੇਮਰੀ ਦੇ ਸਮਰੀਆ ਮੋੜ 'ਤੇ ਉਸ ਦੇ ਪਤੀ ਅਤੇ ਦੋ ਹੋਰ ਲੋਕਾਂ ਨੇ ਉਸ ਨੂੰ ਤਮੰਚੇ ਦੇ ਜ਼ੋਰ 'ਤੇ ਕਾਰ 'ਚ ਪਾ ਕੇ ਇੱਜ਼ਤ ਨਗਰ ਲੈ ਗਏ। ਤਿੰਨਾਂ ਲੋਕਾਂ ਨੇ ਮਹਿਲਾ ਨੂੰ ਨੇਸ਼ ਦੇ ਇੰਜੈਕਸ਼ਨ ਦੇ ਕੇ ਬੰਧਕ ਬਣਾ ਕੇ ਉਸ ਨਾਲ ਬਲਾਤਕਾਰ ਕੀਤਾ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਹਾਥਰਸ ਕੋਤਵਾਲੀ ਖੇਤਰ ਦੇ ਇਕ ਮੁਹੱਲੇ 'ਚ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਇਕ ਨਾਬਾਲਗ ਨਾਲ ਗੁਆਂਢੀ ਪਿੰਡ ਨਗਲਾ ਭੋਜਾ ਦੇ ਤਿੰਨ ਨੌਜਵਾਨਾਂ ਨੇ ਗੈਂਗੇਰਪ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਚਿੱਕਣ ਅਤੇ ਰੌਲਾ ਪਾਉਣ 'ਤੇ ਆਲੇ-ਦੁਆਲੇ ਦੇ ਲੋਕਾਂ ਦੀ ਮੌਕੇ 'ਤੇ ਭੀੜ ਲੱਗ ਗਈ। ਲੋਕਾਂ ਨੂੰ ਮਕਾਨ ਵਲ ਆਉਂਦਾ ਦੇਖ ਦੋ ਨੌਜਵਾਨ ਮੌਕੇ ਤੋਂ ਭਜਣ 'ਚ ਸਫਲ ਹੋ ਗਏ, ਜਦੋਂਕਿ ਇਕ ਨੌਜਵਾਨ ਨੂੰ ਲੜਕੀ ਨੇ ਗੁਆਂਢੀਆਂ ਦੀ ਮਦਦ ਨਾਲ ਮੌਕੇ 'ਤੇ ਹੀ ਫੜ ਲਿਆ, ਜਿਸ ਨੂੰ ਬਾਅਦ 'ਚ ਪੁਲਸ ਹਵਾਲੇ ਕਰ ਦਿੱਤਾ ਗਿਆ।
ਇਕ ਸਾਲ ਤੱਕ ਆਪਣੀ ਹੀ ਬੇਟੀ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਪਿਓ, ਗ੍ਰਿਫਤਾਰ
NEXT STORY