ਮਲੋਟ (ਜੁਨੇਜਾ)-ਇਟੈਲੀਜੈਂਸ ਬਿਊਰੋਂ ਬਠਿੰਡਾ ਦੀ ਟੀਮ ਵਲੋਂ ਕਾਰਵਾਈ ਕਰਦਿਆਂ ਮਲੋਟ ਨੇੜੇ ਪੰਜ ਤਸਕਰਾਂ ਨੂੰ 21 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 105 ਕਰੋੜ ਤੋਂ ਵੱਧ ਬਣਦੀ ਹੈ। ਸਰਹੱਦੀ ਖੇਤਰਾਂ ਨੂੰ ਛੱਡ ਦਈਏ ਤਾਂ ਮਾਲਵੇ 'ਚ ਹੁਣ ਤਕ ਇਹ ਸਭ ਤੋਂ ਵੱਡੀ ਬਰਾਮਦਗੀ ਸਮਝੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਟੈਲੀਜੈਂਸ ਬਿਊਰੋਂ ਬਠਿੰਡਾ ਦੇ ਏ. ਆਈ. ਜੀ. ਅਜੈ ਮਲੂਜਾ ਦੀ ਦੇਖ-ਰੇਖ ਵਿਚ ਇੰਸਪੈਕਟਰ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਇਕ ਟੀਮ ਵਲੋਂ ਮਲੋਟ ਨਜ਼ਦੀਕ ਪਿੰਡ ਰਥੜੀਆਂ ਕੋਲ ਅੱਗੇ ਪਿਛੇ ਆ ਰਹੀਆਂ ਦੋ ਗੱਡੀਆਂ ਅਤੇ ਕਰੋਲਾ ਨੂੰ ਰੋਕਣ ਦੀ ਕੋਸਿਸ਼ ਕੀਤੀ।
ਇਨੋਵਾ ਗੱਡੀ ਦਾ ਚਾਲਕ ਆਪਣੀ ਗੱਡੀ ਭਜਾਉਣ ਵਿਚ ਕਾਮਯਾਬ ਰਿਹਾ ਜਦ ਕਿ ਕਰੋਲਾ ਗੱਡੀ ਜਿਸ ਨੂੰ ਜਗਬੀਰ ਸਿੰਘ ਪੁੱਤਰ ਸਰਬਜੀਤ ਸਿੰਘ ਚਲਾ ਰਿਹਾ ਸੀ ਦੀ ਤਲਾਸ਼ੀ ਲਈ ਅਤੇ 21 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲਸ ਪਾਰਟੀ ਵਲੋਂ ਗੱਡੀ ਵਿਚ ਸਵਾਰ ਚਾਲਕ ਜਗਬੀਰ ਸਿੰਘ ਵਾਸੀ ਦਸੂਹਾ ਜ਼ਿਲਾ ਤਰਨਤਾਰਨ, ਜਗਰਾਜ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਰੱਤੋਕੇ ਜ਼ਿਲਾ ਤਰਨਤਾਰਨ, ਸੰਦੀਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਕੇਰੀਆ ਜ਼ਿਲਾ ਫਾਜ਼ਿਲਕਾ, ਅਮਰਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਵਲੋਂ ਇਸ ਸਬੰਧੀ ਮਲੋਟ ਸਿਟੀ ਵਿਖੇ ਪੰਜਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਨ੍ਹਾਂ ਦੋਸ਼ੀਆਂ ਨੂੰ ਮਲੋਟ ਸਬ ਡਵੀਜ਼ਨ ਜੂਡੀਸ਼ੀਅਲ ਮਜਿਸਟ੍ਰੇਟ ਬਗੀਚਾ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਵੀਡੀਓ 'ਚ ਦੇਖੋ ਗੁੱਸੇ 'ਚ ਆਈ ਭੀੜ ਵਲੋਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਕੁਟਾਪਾ
NEXT STORY