ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਸੰਚਾਲਕ ਅਰਵਿੰਦ ਕੇਜਰੀਵਾਲ ਦੀ ਲੜਕੀ ਹਰਸ਼ਿਤਾ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਦਾ ਅਸਰ ਕਹੋ ਜਾਂ ਫਿਰ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਪਰ ਆਮ ਆਦਮੀ ਪਾਰਟੀ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ। ਹਾਲ ਹੀ 'ਚ 'ਆਪ' ਦੇ ਦੂਜੇ ਸਥਾਪਨਾ ਦਿਵਸ ਦੇ ਮੌਕੇ 'ਤੇ ਆਯੋਜਿਤ ਆਯੋਜਿਤ ਇਕ ਪ੍ਰੋਗਰਾਮ 'ਚ ਕੇਜਰੀਵਾਲ ਦੀ ਲੜਕੀ ਹਰਸ਼ਿਤਾ ਸਫਾਈ ਕਰਦੀ ਹੋਈ ਨਜ਼ਰ ਆਈ। 'ਆਪ' ਦੇ ਸਥਾਪਨਾ ਦਿਵਸ 'ਤੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕੇਜਰੀਵਾਲ ਦਾ ਭਾਸ਼ਣ ਖਤਮ ਹੁੰਦੇ ਹੀ ਲੋਕਾਂ ਨੇ ਸਟੇਡੀਅਮ 'ਚੋਂ ਨਿਕਲਣਾ ਸ਼ੁਰੂ ਕਰ ਦਿੱਤਾ। ਪਰ ਥਾਂ-ਥਾਂ 'ਤੇ ਪਾਣੀ ਪੀ ਕੇ ਗਲਾਸ ਸੁੱਟੇ ਹੋਏ ਸਨ। ਜਿਨ੍ਹਾਂ ਨੂੰ ਉੱਥੇ ਮੌਜੂਦ ਕੇਜਰੀਵਾਲ ਦੀ ਲੜਕੀ ਹਰਸ਼ਿਤਾ ਚੁੱਕਦੀ ਹੋਈ ਨਜ਼ਰ ਆਈ।
ਅਧਿਆਪਕ ਦੇ ਅਗਵਾ ਬੇਟੇ ਦੀ ਹੱਤਿਆ!
NEXT STORY