ਕਨੌਜ- ਉੱਤਰ ਪ੍ਰਦੇਸ਼ ਦੇ ਕਨੌਜ ਇਲਾਕੇ 'ਚ ਰਹਿਣ ਵਾਲੇ ਇਕ ਅਧਿਆਪਕ ਦੇ ਬੇਟੇ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਅਗਵਾਕਾਰਾਂ ਨੇ 12 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ। ਪੁਲਸ ਨੇ ਬੱਚੇ ਦੀ ਲਾਸ਼ ਨੂੰ ਬਰਾਮਦ ਕਰਕ ਲਿਆ ਹੈ। ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਸਰਾਏਮੀਰਾ 'ਚ ਤਿਰਵਾ ਰੋਡ 'ਤੇ ਅਧਿਆਪਕ ਸਰਵੇਸ਼ ਯਾਦਵ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਮੰਗਲਵਾਰ ਨੂੰ ਉਸ ਦਾ ਬੇਟਾ ਆਸ਼ੂ ਦੋਸਤਾਂ ਨਾਲ ਸਕੂਲ ਲਈ ਨਿਕਲਿਆ ਸੀ। ਦੇਰ ਸ਼ਾਮ ਤਕ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਕੋਈ ਪਤਾ ਨਾ ਲੱਗਾ। ਸਕੂਲ ਤੋਂ ਜਾਣਕਾਰੀ ਲਈ ਗਈ ਤਾਂ ਪਤਾ ਚਲਿਆ ਕਿ ਆਸ਼ੂ ਸਕੂਲ ਹੀ ਨਹੀਂ ਆਇਆ ਸੀ। ਰਾਤ ਨੂੰ ਸਰਵੇਸ਼ ਦੇ ਫੋਨ 'ਤੇ ਆਸ਼ੂ ਦੇ ਮੋਬਾਈਲ ਤੋਂ ਫਿਰੌਤੀ ਦੀ ਮੰਗ ਕੀਤੀ ਗਈ। ਉਸ ਦੇ ਬਾਅਦ ਤੋਂ ਉਸ ਦਾ ਫੋਨ ਬੰਦ ਹੋ ਗਿਆ। ਇਸ ਦੇ ਬਾਅਦ ਸਰਵੇਸ਼ ਨੇ ਕੋਤਵਾਲੀ ਪੁਲਸ ਨੂੰ ਬੇਟੇ ਦੇ ਅਗਵਾ ਹੋਣ ਬਾਰੇ ਦੱਸਿਆ। ਪੁਲਸ ਨੇ ਆਸ਼ੂ ਦੀ ਭਾਲ 'ਚ ਚੌਕਸੀ ਵਧਾਈ ਤਾਂ ਦੇਰ ਰਾਤ ਆਸ਼ੂ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ। ਇਸ ਮਾਮਲੇ 'ਚ ਅਗਵਾ ਅਤੇ ਹੱਤਿਆ ਦੀ ਰਿਪੋਰਟ ਦਰਜ ਕਰ ਲਈ ਗਈ ਹੈ।
ਅਗਵਾ ਕਰਕੇ ਰੇਪ ਕਰਨ ਦੇ ਮਾਮਲੇ 'ਚ ਦੋ ਨੂੰ ਸਖਤ ਸਜ਼ਾ
NEXT STORY