ਨਵੀਂ ਦਿੱਲੀ— ਸਰਕਾਰੀ ਮਹਿਲਾ ਕਰਮਚਾਰੀਆਂ ਪ੍ਰਤੀ ਅਪਮਾਨਜਨਕ ਵਤੀਰਾ ਵੀ ਯੌਨ ਸ਼ੋਸ਼ਣ ਦੇ ਬਰਾਬਰ ਹੀ ਹੋ ਸਕਦਾ ਹੈ। ਕਰਮਚਾਰੀ ਅਤੇ ਲੋਕ ਸ਼ਿਕਾਇਤ ਤੇ ਪੈਨਸ਼ਨ ਮਾਮਲਿਆਂ ਦੇ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦੱਸਿਆ,''ਰੋਜ਼ਗਾਰ ਵਿਚ ਵਿਸ਼ੇਸ਼ ਜਾਂ ਫੈਸਲਾਕੁੰਨ ਵਤੀਰਾ, ਮੌਜੂਦਾ ਜਾਂ ਸੰਭਾਵੀ ਰੋਜ਼ਗਾਰ ਸੰਬੰਧੀ ਧਮਕੀ ਅਤੇ ਅਜਿਹਾ ਅਪਮਾਨਜਨਕ ਵਤੀਰਾ, ਜਿਸ ਨਾਲ ਔਰਤ ਕਰਮਚਾਰੀ ਦੀ ਸਿਹਤ ਜਾਂ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। ਉਹ ਯੌਨ ਸ਼ੋਸ਼ਣ ਦੇ ਬਰਾਬਰ ਹੋ ਸਕਦਾ ਹੈ।'' ਇਸ ਤੋਂ ਇਲਾਵਾ ਕੰਮਕਾਜ਼ ਵਿਚ ਅੜਚਣ ਜਾਂ ਹਮਲਾਵਰ ਜਾਂ ਡਰਾਉਣ ਧਮਕਾਉਣ ਵਾਲਾ ਜਾਂ ਸ਼ੋਸ਼ਣ ਭਰਪੂਰ ਮਾਹੌਲ ਬਣਾਉਣਾ ਵੀ ਯੌਨ ਸ਼ੋਸ਼ਣ ਦੇ ਬਰਾਬਰ ਹੋ ਸਕਦਾ ਹੈ। ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਲੋਕਪਾਲ ਕਾਨੂੰਨ ਦੇ ਤਹਿਤ 31 ਦਸੰਬਰ ਤੱਕ ਆਪਣੀ ਅਤੇ ਆਪਣੇ ਜੀਵਨ ਸਾਥੀ ਤੋਂ ਇਲਾਵਾ ਨਾਬਾਲਗ ਬੱਚਿਆਂ ਦੀ ਜਾਇਦਾਦ ਦਾ ਵੇਰਵਾ ਦਾਖਲ ਕਰਨਾ ਹੋਵੇਗਾ।
ਗੁਜ਼ਾਰਾ ਭੱਤੇ 'ਤੇ ਫੈਸਲਾ ਕਰਦੇ ਵੇਲੇ ਆਮਦਨ ਦੇ ਸਬੂਤਾਂ 'ਤੇ ਵੀ ਵਿਚਾਰ ਕਰੋ : ਅਦਾਲਤ
NEXT STORY