ਲੁਧਿਆਣਾ, (ਮੁੱਲਾਂਪੁਰੀ) — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਲੁਧਿਆਣਾ ਵਿਚ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਜੋ ਅੱਜ ਸੂਬੇ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗ ਰੈਕਟ 'ਚ ਸ਼ਾਮਲ ਹੋਣ ਦਾ ਰੌਲਾ ਮੀਡੀਏ ਵਿਚ ਵਿਰੋਧੀਆਂ ਵਲੋਂ ਪਾਇਆ ਜਾ ਰਿਹਾ ਹੈ ਉਹ ਕੇਵਲ ਸਿਆਸੀ ਸਟੰਟ ਹੈ। ਉਹ ਕਿਹਾ ਕਿ ਸਾਡੀ ਸਰਕਾਰ ਨੇ ਤਾਂ ਤੀਹ ਹਜ਼ਾਰ ਤੋਂ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕਾਲ ਕੋਠੜੀਆਂ ਵਿਚ ਬੰਦ ਕਰਕੇ ਇਸ 'ਤੇ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਰਸਤਿਓਂ ਡਰੱਗ ਪੰਜਾਬ, ਦਿੱਲੀ ਹੁੰਦਾ ਹੋਇਆ ਗੋਆ ਪੁੱਜਦਾ ਹੈ। ਇਸ ਲਈ ਪੰਜਾਬ ਸਰਕਾਰ ਭਾਵੇਂ ਚੌਕਸੀ ਵਰਤ ਰਹੀ ਹੈ ਲੇਕਿਨ ਸਰਹੱਦ ਤੇ ਰਾਖੀ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ। ਬਾਦਲ ਅੱਜ ਲੁਧਿਆਣਾ ਵਿਚ ਘੱਟ ਗਿਣਤੀ ਭਾਈਚਾਰੇ ਮੁਸਲਮਾਨਾਂ ਦੇ ਸਨਮਾਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਪੁੱਜੇ ਹੋਏ ਹ ਨ। ਬਾਦਲ ਤੋਂ ਨਵਜੋਤ ਸਿੱਧੂ ਵੱਲੋਂ ਅਕਾਲੀਆਂ ਖਿਲਾਫ ਕੀਤੀ ਗਈ ਸਖਤ ਟਿੱਪਣੀ 'ਤੇ ਜਦੋਂ ਪੁੱਛਿਆ ਤਾਂ ਉਨ੍ਹਾਂ ਨੇ ਰਾਜਸੀ ਲਹਿਜੇ ਨਾਲ ਅਗਿਆਨਤਾ ਪ੍ਰਗਟਾਉਂਦੇ ਕਿਹਾ ਕਿ ਮੈਂ ਤਾਂ ਬਿਆਨ ਪੜ੍ਹਿਆ ਨਹੀਂ। ਜਦੋਂ ਭਾਜਪਾ ਨਾਲ ਖਟਾਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਵੀ ਸਿਰਫ ਮੀਡੀਏ ਦੀ ਉਪਜ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕੇ ਦੇ ਐੱਮ. ਐੱਲ. ਏ. ਰਣਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਮਾਲਵਾ ਜੋਨ ਦੇ ਤਰਸੇਮ ਸਿੰਘ ਭਿੰਡਰ, ਸੁਰਿੰਦਰ ਸਿੰਘ ਗਰੇਵਾਲ, ਮੀਡੀਆ ਇੰਚਾਰਜ, ਚੌਧਰੀ ਮਦਨ ਲਾਲ ਬੱਗਾ, ਰਾਜ ਮੰਤਰੀ ਤੇ ਪ੍ਰਧਾਨ, ਹਰਭਜਨ ਸਿੰਘ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਵਰਕਰ ਸ਼ਾਮਿਲ ਸਨ।
ਸਿੱਧੂ ਦੱਸੇ-'ਇਰਾਦਾ ਕਤਲ ਹੈ ਜਾਂ ਨਹੀਂ' : ਮਨਪ੍ਰੀਤ ਬਾਦਲ (ਵੀਡੀਓ)
NEXT STORY