ਦਲੀਪ ਝਾ ਨੇ ਕਿਹਾ- ਡੀ. ਐੱਨ. ਏ. ਟੈਸਟ ਕਰਵਾਏ ਪੰਜਾਬ ਸਰਕਾਰ
ਚੰਡੀਗੜ੍ਹ, (ਵਿਵੇਕ) - ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਬੁੱਧਵਾਰ ਨੂੰ ਦਲੀਪ ਝਾ ਨੇ ਇਕ ਅਰਜ਼ੀ ਦਾਖਲ ਕਰਦਿਆਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਜਾਣ ਕਿ ਉਹ ਉਨ੍ਹਾਂ ਦਾ ਡੀ. ਐੱਨ. ਏ. ਟੈਸਟ ਕਰਵਾਉਣ। ਪਟੀਸ਼ਨਕਰਤਾ ਨੇ ਕਿਹਾ ਕਿ ਡੀ. ਐੱਨ. ਏ. ਟੈਸਟ ਕਰਵਾਉਣ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ, ਜਿਸ ਨਾਲ ਇਹ ਸੱਚਾਈ ਸਾਹਮਣੇ ਆ ਜਾਵੇਗੀ ਕਿ ਉਹ ਆਸ਼ੂਤੋਸ਼ ਦਾ ਬੇਟਾ ਹੈ ਜਾਂ ਨਹੀਂ।
ਪਟੀਸ਼ਨਕਰਤਾ ਵਲੋਂ ਪਟੀਸ਼ਨ ਦਾਖਲ ਕਰਦਿਆਂ ਕਿਹਾ ਗਿਆ ਕਿ ਮਾਮਲੇ ਵਿਚ ਫੈਸਲਾ ਸੁਰੱਖਿਅਤ ਰੱਖਦਿਆਂ ਉਨ੍ਹਾਂ ਨੂੰ ਛੋਟ ਦਿੱਤੀ ਸੀ ਕਿ ਉਹ ਚਾਹੁਣ ਤਾਂ ਮਾਮਲੇ ਵਿਚ ਆਪਣਾ ਪੱਖ ਦਾਖਿਲ ਕਰ ਸਕਦੇ ਹਨ। ਇਸੇ ਸੁਤੰਤਰਤਾ ਕਾਰਨ ਅਰਜ਼ੀ ਨੂੰ ਦਾਖਲ ਕੀਤਾ ਜਾ ਰਿਹਾ ਹੈ। ਝਾ ਨੇ ਕਿਹਾ ਕਿ ਡੀ. ਐੱਨ. ਏ. ਟੈਸਟ ਇਕ ਅਜਿਹਾ ਜ਼ਰੀਆ ਹੈ ਜਿਸ ਨਾਲ ਸਾਰੀ ਤਸਵੀਰ ਸਪੱਸ਼ਟ ਹੋ ਜਾਵੇਗੀ ਤੇ ਇਹ ਮਾਮਲੇ ਵਿਚ ਅਹਿਮ ਭੂਮਿਕਾ ਨਿਭÎਾਏਗਾ। ਅਰਜ਼ੀ ਦਾਇਰ ਕਰਦਿਆਂ ਝਾ ਨੇ ਕਿਹਾ ਕਿ ਮਾਮਲੇ ਵਿਚ ਡੀ. ਐੱਨ. ਏ. ਟੈਸਟ ਕੀਤੇ ਬਿਨਾਂ ਫੈਸਲਾ ਆਇਆ ਤੇ ਆਸ਼ੂਤੋਸ਼ ਮਹਾਰਾਜ ਦੀ ਲਾਸ਼ ਨਾ ਸੌਂਪੀ ਗਈ ਤਾਂ ਉਹ ਉਨ੍ਹਾਂ ਦੇ ਪਿਤਾ ਦੀ ਲਾਸ਼ ਨਾਲ ਨਾਇਨਸਾਫੀ ਹੋਵੇਗਾ। ਝਾ ਨੇ ਸਪੱਸ਼ਟ ਕੀਤਾ ਕਿ ਉਹ ਆਸ਼ੂਤੋਸ਼ ਮਹਾਰਾਜ ਦਾ ਇਕਲੌਤਾ ਪੁੱਤਰ ਹੈ ਤੇ ਉਸ ਨੂੰ ਪੂਰਾ ਅਧਿਕਾਰ ਹੈ ਕਿ ਉਹ ਲਾਸ਼ ਦਾ ਅੰਤਿਮ ਸੰਸਕਾਰ ਕਰਵਾਏ। ਇਸ ਅਰਜ਼ੀ ਵਿਚ ਪੁਰਾਣੇ ਦੋਸ਼ਾਂ ਨੂੰ ਹੀ ਦੁਹਰਾਇਆ ਗਿਆ, ਜਿਨ੍ਹਾਂ ਵਿਚ ਆਸ਼ੂਤੋਸ਼ ਮਹਾਰਾਜ ਨੂੰ ਸੰਸਥਾ ਦੇ ਲੋਕਾਂ ਵਲੋਂ ਜ਼ਹਿਰ ਦੇ ਕੇ ਮਾਰੇ ਜਾਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ। ਝਾ ਨੇ ਅਰਜ਼ੀ ਵਿਚ ਕਿਹਾ ਕਿ ਆਸ਼ੂਤੋਸ਼ ਮਹਾਰਾਜ ਦੀ ਕਰੋੜਾਂ ਦੀ ਪ੍ਰਾਪਰਟੀ ਲਈ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਹੈ, ਅਜਿਹੇ ਵਿਚ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਣਾ ਲਾਜ਼ਮੀ ਹੈ। ਧਿਆਨਯੋਗ ਹੈ ਕਿ ਮਾਮਲੇ ਵਿਚ ਪਿਛਲੀ ਸੁਣਵਾਈ ਇਕ ਮਹੀਨਾ ਪਹਿਲਾਂ ਹੋਈ ਸੀ, ਜਿਸ ਵਿਚ ਹਾਈਕੋਰਟ ਨੇ ਲੰਬੀ ਬਹਿਸ ਮਗਰੋਂ ਫੈਸਲਾ ਸੁਰੱਖਿਅਤ ਕਰ ਲਿਆ ਸੀ। ਪਿਛਲੀ ਸੁਣਵਾਈ ਦੌਰਾਨ ਸਬੂਤ ਦੇ ਤੌਰ 'ਤੇ ਇਕ ਪੱਤਰ ਵੀ ਸੌਂਪਿਆ ਗਿਆ ਸੀ ਤੇ ਝਾ ਨੇ ਦਾਅਵਾ ਕੀਤਾ ਸੀ ਕਿ ਇਹ ਪੱਤਰ ਉਨ੍ਹਾਂ ਦੇ ਪਿਤਾ ਆਸ਼ੂਤੋਸ਼ ਮਹਾਰਾਜ ਨੇ ਉਨ੍ਹਾਂ ਨੂੰ ਲਿਖਿਆ ਸੀ।
ਮਜੀਠੀਆ ਖਿਲਾਫ ਡਰੱਗ ਰੈਕਟ ਦਾ ਰੌਲਾ ਕੇਵਲ ਸਿਆਸੀ ਸਟੰਟ: ਸੁਖਬੀਰ
NEXT STORY