ਜਲੰਧਰ- ਦੀਵਾਲੀ ਤੋਂ ਪਹਿਲਾਂ ਵਰਿਆਣਾ ਇੰਡਸਟਰੀਅਲ ਕੰਪਲੈਕਸ ’ਚ ਸਿਹਤ ਵਿਭਾਗ ਦੀ ਟੀਮ ਨੇ ਕਾਂਗਰਸੀ ਨੇਤਾ ਰਵਿੰਦਰ ਮਿੱਤਲ ਦੀ ਫੈਕਟਰੀ ’ਚ ਛਾਪਾ ਮਾਰਿਆ ਸੀ। ਜਾਂਚ ਦੌਰਾਨ ਮਿੱਤਲ ਦੇ ਬਾਲਕ ਬਰਾਂਡ ਨਾਮੀ ਘਿਓ ਦੇ ਸੈਂਪਲ ਭਰੇ ਗਏ ਸਨ। ਇਹ ਸੈਂਪਲ ਲੈ¤ਬ ’ਚ ਜਾਂਚ ਦੌਰਾਨ ਫੇਲ ਪਾਏ ਗਏ।ਇਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਕੈਂਸਰ, ਕਿਡਨੀ ਦੇ ਰੋਗ ਅਤੇ ਪੇਟ ਦੀਆਂ ਬੀਮਾਰੀਆਂ ਹੋ ਸਕਦੀਆਂ ਸਨ। ਇਸ ਦੇ ਨਾਲ ਹੀ ਦੀਵਾਲੀ ਸੀਜਨ ’ਚ ਭਰੇ ਕੁਲ 71 ਸੈਂਪਲਾਂ ’ਚੋਂ 35 ਫੇਲ ਪਾਏ ਗਏ ਹਨ। ਇਨ੍ਹਾਂ ’ਚੋਂ 11 ਸੈਂਪਲ ਸਰੀਰ ਦੇ ਲਈ ਜਾਨਲੇਵਾ ਹਨ। ਬਾਲਕ ਬਰਾਂਡ ਘਿਓ ਬਣਾਉਣ ਵਾਲੇ ਕਾਂਗਰਸੀ ਨੇਤਾ ਰਵਿੰਦਰ ਮਿੱਤਲ ਦੇ ਬਣਾਏ ਘਿਓ ’ਚ ਬਨਸਪਤੀ ਅਤੇ ਪ੍ਰੋਪੀਲੀਨ ਗਲਾਈਕੋਲ ਪਾਇਆ ਗਿਆ ਹੈ ਜੋ ਕਿ ਸਰੀਰ ਲਈ ਜਾਨਲੇਵਾ ਹਨ।
ਨਕਲੀ ਘਿਓ ਦੇ ਸੈਂਪਲ ਅਨਸੇਫ ਪਾਏ ਜਾਣ ’ਤੇ 2 ਸਾਲ ਦੀ ਸਜ਼ਾ ਜਾਂ ਭਾਰੀ ਜ਼ੁਰਮਾਨਾ ਹੋ ਸਕਦਾ ਹੈ। ਇਸ ਦਾ ਕੇਸ ਜ਼ੂਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ’ਚ ਚੱਲੇਗਾ। ਸਬ ਸਟੈਂਡਰਡ ਅਤੇ ਮਿਸ ਬ੍ਰੈਂਡੇਡ ਦੇ ਕੇਸ ਏ. ਡੀ. ਸੀ. ਦੀ ਕੋਰਟ ’ਚ ਚੱਲਣਗੇ, ਜਿਸ ’ਚ ਸਿਰਫ ਜ਼ੁਰਮਾਨੇ ਦੀ ਵਿਵਸਥਾ ਹੈ।
ਰਾਮਪਾਲ ਦੇ ਰਾਵਣਰਾਜ ਨੂੰ ਚਲਾਉਣ ਵਾਲੇ ਨੌ ਰਤਨ (ਦੇਖੋ ਤਸਵੀਰਾਂ)
NEXT STORY