ਜਲੰਧਰ— ਪੰਜਾਬ ਦੀ ਧੀ ਰਮਨਦੀਪ ਕੌਰ ਬਰਾੜ ਨੇ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਤੋਂ ਕੋਚਿੰਗ 'ਚ ਬੀ ਪਲੱਸ ਗ੍ਰੇਡ ਹਾਸਲ ਕਰਕੇ ਪੰਜਾਬ ਦਾ ਮਾਣ ਵਧਾ ਦਿੱਤਾ ਹੈ। ਰਮਨਦੀਪ ਪੰਜਾਬ ਹੀ ਨਹੀਂ ਭਾਰਤ ਦੀ ਪਹਿਲੀ ਅਜਿਹੀ ਮਹਿਲਾ ਹੈ, ਜਿਸ ਨੇ ਸ਼ੂਟਿੰਗ ਵਿਚ ਇਹ ਸਫਲਤਾ ਹਾਸਲ ਕੀਤੀ ਹੈ। ਰਮਨਦੀਪ ਨੇ 17 ਤੋਂ 23 ਨਵੰਬਰ ਤੱਕ ਸਰਬੀਆ ਦੇ ਮਾਂਟੇਗਰੋ ਵਿਚ ਹੋਏ ਇਮਤਿਹਾਨ ਵਿਚ ਆਪਣੀ ਕਾਬਲੀਅਤ ਦੇ ਨਾਲ ਸਾਬਤ ਕਰ ਦਿੱਤਾ ਕਿ ਜੇਕਰ ਕੁੜੀਆਂ ਚਾਹੁਣ ਤਾਂ ਕੁਝ ਵੀ ਹਾਸਲ ਕਰ ਸਕਦੀਆਂ ਹਨ।
ਰਮਨਦੀਪ ਤੋਂ ਪਹਿਲਾਂ ਪੰਜਾਬ ਦੇ ਸੁਭਾਸ਼ ਰਾਣਾ ਕੋਲ ਸ਼ੂਟਿੰਗ ਕੋਚਿੰਗ ਦਾ ਬੀ ਗ੍ਰੇਡ ਲਾਈਸੈਂਸ ਸੀ। ਰਮਨਦੀਪ ਦਾ ਸੁਪਨਾ ਹੁਣ ਸ਼ੂਟਿੰਗ ਦਾ ਏ ਗ੍ਰੇਡ ਹਾਸਲ ਕਰਨਾ ਹੈ, ਜਿਸ ਲਈ ਆਪਣੇ ਵਧੀਆ ਪ੍ਰਦਰਸ਼ਨ ਕਾਰਨ ਉਹ ਕੁਆਲੀਫਾਈ ਕਰ ਚੁੱਕੀ ਹੈ। ਆਪਣੀ ਸਫਲਤਾ ਤੋਂ ਉਤਸ਼ਾਹਤ ਰਮਨਦੀਪ ਦਾ ਸੁਪਨਾ ਭਾਰਤ ਵਿਚ ਇਕ ਵੱਡੀ ਅਕੈਡਮੀ ਖੋਲ੍ਹ ਕੇ ਅੰਤਰਰਾਸ਼ਟਰੀ ਪੱਧਰ ਦੇ ਸ਼ੂਟਰ ਤਿਆਰ ਕਰਨਾ ਹੈ।
ਹਰਸਿਮਰਤ ਨੇ ਕੀਤੀ ਗੁਰੂ ਸਾਹਿਬ ਦੀ ਬੇਅਦਬੀ- ਖਹਿਰਾ (ਵੀਡੀਓ)
NEXT STORY