ਨਿਊਜਰਸੀ-ਅਮਰੀਕਾ 'ਚ ਇਕ ਅਸਥਾਈ ਮਹਿਲਾ ਅਧਿਆਪਕ ਨੂੰ 16 ਸਾਲ ਦੇ ਵਿਦਿਆਰਥੀ ਨਾਲ ਸੈਕਸ ਕਰਨ ਦਾ ਦੋਸ਼ੀ ਦੱਸਿਆ ਗਿਆ ਹੈ। ਬੀਤੇ ਸ਼ੁੱਕਰਵਾਰ ਨੂੰ ਪ੍ਰੋਸਪੈਕਟ ਪਾਰਕ, ਨਿਊਜਰਸੀ ਨਿਵਾਸੀ 21 ਸਾਲ ਦੀ ਲਿੰਡਾ ਹਾਰਡਨ 'ਤੇ ਯੌਨ ਹਮਲਾ, ਬੱਚੇ ਦੀ ਜਾਨ ਨੂੰ ਖਤਰੇ 'ਚ ਪਾਉਣ ਅਤੇ ਅਪਰਾਧਕ ਯੌਨ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ। ਖਬਰਾਂ ਅਨੁਸਾਰ ਲਿੰਡਾ ਹਾਰਡਨ ਮੈਨਚੈਸਟਰ ਰੀਜਨਲ ਹਾਈ ਸਕੂਲ 'ਚ ਅਸਥਾਈ ਟੀਚਰ ਸੀ, ਜਿਥੇ ਪੀੜਤ ਵਿਦਿਆਰਥੀ ਪੜ੍ਹਦਾ ਸੀ।
ਪੁਲਸ ਅਨੁਸਾਰ ਯੌਨ ਸੋਸ਼ਣ ਦੀ ਘਟਨਾ 20 ਨਵੰਬਰ ਨੂੰ ਵਾਯਨੇ ਨਿਊਜਰਸੀ 'ਚ ਹੋਈ। ਹਾਲਾਂਕਿ ਅਧਿਕਾਰੀਆਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਸੈਕਸ ਦੀ ਘਟਨਾ ਅਸਲ 'ਚ ਕਿਹੜੀ ਥਾਂ 'ਤੇ ਹੋਈ ਸੀ ਪਰ ਇਸ ਦੇ ਨਾਲ ਹੀ ਇਹ ਤੈਅ ਹੋਇਆ ਕਿ ਘਟਨਾ ਨੂੰ ਸਕੂਲ ਖਤਮ ਹੋਣ ਤੋਂ ਬਾਅਦ ਅੰਜ਼ਾਮ ਦਿੱਤਾ ਗਿਆ। ਪੈਸਿਕ ਕਾਊਂਟੀ ਦੀ ਸੀਨੀਅਰ ਸਹਾਇਕ ਵਕੀਲ ਗਿਸੇਲ ਡਾ.ਸਿਲਵਾ ਨੇ ਦੱਸਿਆ ਘਟਨਾ ਵਾਲੀ ਥਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਹੈ ਕਿਉਂਕਿ ਅਧਿਕਾਰੀਆਂ ਵਲੋਂ ਮਾਮਲੇ 'ਚ ਜਾਂਚ ਜਾਰੀ ਹੈ।
ਥਾਈ ਅਦਾਲਤ ਨੇ ਪੰਜ ਸ਼ੱਕੀ ਵੱਖਵਾਦੀਆਂ ਨੂੰ ਦਿੱਤੀ ਫਾਂਸੀ ਦੀ ਸਜ਼ਾ
NEXT STORY