ਲੁਧਿਆਣਾ : ਲੁਧਿਆਣਾ ਵਿਚ ਇਕ ਬੇਰੁਜ਼ਗਾਰ ਲੜਕੀ ਵਲੋਂ ਨੌਕਰੀ ਨਾ ਮਿਲਣ ਕਰਕੇ ਆਤਮਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਲੜਕੀ ਨੌਕਰੀ ਨਾ ਮਿਲਣ ਕਰਕੇ ਪ੍ਰੇਸ਼ਾਨ ਚੱਲ ਰਹੀ ਸੀ ਅਤੇ ਐਮ.ਬੀ.ਏ. ਕਰ ਚੁੱਕੀ ਸੀ ਅਤੇ ਨੌਕਰੀ ਦੀ ਭਾਲ ਕਰ ਰਹੀ ਸੀ। ਮ੍ਰਿਤਕਾ ਦੀ ਪਛਾਣ ਡੁਗਰੀ ਫੇਸ-2 ਵਾਸੀ ਸਿਰਜਨਾ ਕੌਰ (28) ਦੇ ਰੂਪ 'ਚ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਲੜਕੀ ਕਾਫੀ ਦੇਰ ਤੋਂ ਨੌਕਰੀ ਦੀ ਭਾਲ ਕਰ ਰਹੀ ਸੀ ਪਰ ਉਸ ਨੂੰ ਨੌਕਰੀ ਨਹੀਂ ਮਿਲ ਰਹੀ ਸੀ ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਚੱਲ ਰਹੀ ਸੀ ਅਤੇ ਉਸ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ।
ਪਰਿਵਾਰ ਵਾਲਿਆਂ ਨੇ ਦੱਸਿਆ ਸਿਰਜਨਾ ਪਿਛਲੇ ਕਈ ਦਿਨਾਂ ਤੋਂ ਚੁੱਪ-ਚੁੱਪ ਰਹਿੰਦੀ ਸੀ ਉਨ੍ਹਾਂ ਵਲੋਂ ਪੁੱਛਣ 'ਤੇ ਵੀ ਉਹ ਕੁਝ ਨਾ ਦੱਸਦੀ। ਵੀਰਵਾਰ ਦੇਰ ਸ਼ਾਮ ਪਰਿਵਾਰ ਵਾਲੇ ਕਿਤੇ ਗਏ ਹੋਏ ਸਨ ਜਦੋਂ ਉਨ੍ਹਾਂ ਨੇ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਅਤੇ ਸਿਰਜਨਾ ਨੇ ਚੁੰਨੀ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ।
ਰਵੀ ਸਿੱਧੂ ਨੂੰ ਹਾਈ ਕੋਰਟ ਵਲੋਂ ਮਿਲੀ ਜ਼ਮਾਨਤ
NEXT STORY