ਚੰਡੀਗੜ੍ਹ : ਭਰਤੀ ਘੁਟਾਲੇ ਦੇ ਕੇਸ ਵਿਚ ਛੇ ਸਾਲ ਦੀ ਕੈਦ ਦੀ ਸਜ਼ਾ ਭੁਗਤ ਰਹੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਨੂੰ ਵੀਰਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਜ਼ਮਾਨਤ ਮਿਲ ਗਈ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ 16 ਜੁਲਾਈ ਨੂੰ ਰੂਪਨਗਰ ਦੀ ਅਦਾਲਤ ਨੇ ਉਨ੍ਹਾਂ ਨੂੰ ਭਰਤੀ ਘੁਟਾਲੇ ਦੇ ਕੇਸ ਵਿਚ ਛੇ ਸਾਲ ਦੀ ਸਜ਼ਾ ਸੁਣਾਈ ਸੀ। ਉਹ ਉਸ ਵੇਲੇ ਤੋਂ ਰੂਪਨਗਰ ਜੇਲ 'ਚ ਸਜ਼ਾ ਭੁਗਤ ਰਹੇ ਹਨ।
ਹਾਈ ਕੋਰਟ ਦੀ ਜਸਟਿਸ ਦਯਾ ਚੌਧਰੀ ਸਾਹਮਣੇ ਆਪਣੀ ਜ਼ਮਾਨਤ ਆਰਜ਼ੀ ਪੇਸ਼ ਕਰਦਿਆਂ ਸਿੱਧੂ ਨੇ ਆਪਣੀ ਸਜ਼ਾ ਦੇ ਫੈਸਲੇ ਖਿਲਾਫ ਅਪੀਲ ਦਾ ਨਿਬੇੜਾ ਹੋਣ ਤਕ ਸਜ਼ਾ ਮੁਲਤਵੀ ਕਰਨ ਦੀ ਮੰਗ ਕੀਤੀ ਸੀ।
ਰਾਮਪਾਲ ਨੂੰ ਗ੍ਰਿਫਤਾਰ ਕਰਨ ’ਤੇ 26 ਕਰੋੜ ਰੁਪਏ ਤੋਂ ਵਧ ਦਾ ਖਰਚ ਆਇਆ
NEXT STORY