ਰੋਮ— ਪੁਰਾਣੇ ਸਮਿਆਂ ਵਿਚ ਲਾਸ਼ਾਂ ਦਾ ਅੰਤਮ ਸੰਸਕਾਰ ਵੱਖਰੇ-ਵੱਖਰੇ ਢੰਗਾਂ ਨਾਲ ਕੀਤਾ ਜਾਂਦਾ ਸੀ। ਕਈ ਤਾਂ ਲਾਸ਼ਾਂ ਨੂੰ ਕਈ ਤਰ੍ਹਾਂ ਦੇ ਮਸਾਲੇ ਬਣਾ ਕੇ ਸਾਂਭ ਕੇ ਰੱਖਦੇ ਸਨ ਤੇ ਕਈ ਥਾਂਵਾਂ 'ਤੇ ਲਾਸ਼ਾਂ ਨੂੰ ਦਫਨਾਉਣ ਦੀ ਥਾਂ 'ਤੇ ਪੰਛੀਆਂ ਦੇ ਖਾਣ ਲਈ ਰੱਖ ਦਿੱਤਾ ਜਾਂਦਾ ਸੀ। ਪਰ ਇਟਲੀ ਵਿਚ ਹਾਲ ਹੀ ਵਿਚ ਅਜਿਹੇ ਕੰਕਾਲ ਮਿਲੇ ਹਨ, ਜੋ ਸੋਨੇ-ਚਾਂਦੀ ਦੇ ਗਹਿਣਿਆਂ ਨਾਲ ਢਕੇ ਹੋਏ ਹਨ। ਇਸ ਤੋਂ ਇਲਾਵਾ ਇਨ੍ਹਾਂ ਕੰਕਾਲਾਂ ਨੂੰ ਕਈ ਬੇਸ਼ਕੀਮਤੀ ਪੱਥਰ ਲਗਾ ਕੇ ਦਫਨਾਇਆ ਗਿਆ ਸੀ। ਹਾਲਾਂਕਿ ਇਹ ਕਿਸੇ ਕਬਰਿਸਤਾਨ ਤੋਂ ਮਿਲੇ ਹਨ, ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਇਸ ਤੋਂ ਇਕ ਨਵੀਂ ਤਰ੍ਹਾਂ ਦੀ ਪਰੰਪਰਾਂ ਦਾ ਖੁਲਾਸਾ ਹੋਇਆ ਹੈ ਕਿ ਇਟਲੀ ਵਿਚ ਪਿਛਲੇ ਸਮਿਆਂ ਵਿਚ ਲਾਸ਼ਾਂ ਨੂੰ ਸਜਾ ਕੇ ਰੱਖਣ ਦੀ ਪਰੰਪਰਾਂ ਸੀ।
12 ਲੱਖ ਬਲੱਬ ਨਾਲ ਮਾਲ ਸਜਾ ਕੇ ਬਣਾਇਆ ਵਿਸ਼ਵ ਰਿਕਾਰਡ
NEXT STORY