ਕੈਨਬਰਾ-ਆਸਟ੍ਰੇਲੀਆ ਦੇ ਇਕ ਵਕੀਲ ਨੇ ਰਾਜਧਾਨੀ ਕੈਨਬਰਾ 'ਚ ਇਕ ਮਾਲ ਨੂੰ 12 ਲੱਖ ਕ੍ਰਿਸਮਸ ਲਾਈਟਸ ਨਾਲ ਸਜਾ ਕੇ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਕੈਨਬਰਾ ਲਾਈਟ ਸ਼ੋਅ ਸ਼ੁੱਕਰਵਾਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਰੋਸ਼ਨੀ ਦਾ ਇਹ ਮੇਲਾ ਨਵੇਂ ਸਾਲ ਤੱਕ ਚੱਲੇਗਾ। ਗਿਨੀਜ ਵਰਲਡ ਰਿਕਾਰਡਸ ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ 'ਚ ਕਿਹਾ ਕਿ ਕਰੀਬ 75 ਮੀਲ ਲੰਬੀ ਰੰਗ-ਬਿਰੰਗੀ ਲਾਈਟਸ ਦੇ ਤਾਰਿਆਂ ਦਾ ਫੈਲਿਆ ਦਿੱਤਾ ਗਿਆ ਹੈ। ਇਸਨੂੰ ਕ੍ਰਿਸਮਸ ਟ੍ਰੀ ਦਾ ਆਕਾਰ ਦਿੱਤਾ ਗਿਆ ਹੈ, ਜਿਸ ਦੇ ਚਾਰੇ ਪਾਸੇ ਉਪਹਾਰ ਟੰਗੇ ਗਏ ਹਨ।
ਵਕੀਲ ਡੇਵਿਡ ਰਿਚਰਡ ਨੇ ਕੈਨਬਰਾ ਲਾਈਟ ਸ਼ੋਅ ਦਾ ਆਯੋਜਨ ਫੌਜ ਦੇ ਵਾਲੰਟੀਅਰਜ਼ ਦੀ ਮਦਦ ਤੋਂ ਕੀਤਾ ਹੈ। ਸਥਾਨਕ ਬਿਜਲੀ ਕੰਪਨੀ ਨੇ ਇਸ ਸ਼ੋਅ ਲਈ ਮੁਫਤ ਬਿਜਲੀ ਦਾ ਪ੍ਰਬੰਧ ਕੀਤਾ ਹੈ। ਸ਼ੋਅ 'ਚ ਆਉਣ ਵਾਲੇ ਲੋਕਾਂ ਤੋਂ ਕਿਸੇ ਤਰ੍ਹਾਂ ਦਾ ਪੈਸਾ ਨਹੀਂ ਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਕ ਸਾਲ ਪਹਿਲਾਂ ਰਿਚਰਡ ਨੇ ਆਪਣੇ ਘਰ ਨੂੰ ਕਰੀਬ ਪੰਜ ਲੱਖ ਬਲੱਬਾਂ ਨਾਲ ਸਜਾ ਕੇ ਸਭ ਤੋਂ ਜ਼ਿਆਦਾ ਕ੍ਰਿਸਮਸ ਲਾਈਟਸ ਲਗਾਉਣ ਦਾ ਰਿਕਾਰਡ ਬਣਾਇਆ ਸੀ। ਇਸ ਵਾਰ ਉਸਨੇ 1,194,380 ਬਲੱਬ ਇਸਤੇਮਾਲ ਕੀਤੇ ਹਨ। ਕੈਨਬਰਾ ਲਾਈਟ ਸ਼ੋਅ ਦੀ ਸਜਾਵਟ ਪਿਛਲੇ ਬੁੱਧਵਾਰ ਨੂੰ ਸ਼ੁਰੂ ਹੋਈ ਸੀ।
ਕੋਮਾ ਤੋਂ ਬਾਹਰ ਆਈ ਤਾਂ ਦੋ ਦਹਾਕੇ ਪਿੱਛੇ ਚਲੀ ਗਈ ਇਹ ਮਾਡਲ
NEXT STORY