ਇੰਨੇ ਭਾਰੇ ਸਰੀਰ ਵਾਲਾ ਹਾਥੀ ਵੀ ਮਹਾਵਤ ਹੱਥੋਂ ਕਾਬੂ 'ਚ ਆ ਜਾਂਦਾ ਹੈ। ਜਗਦਾ ਦੀਵਾ ਆਸੇ-ਪਾਸੇ ਦੇ ਹਨੇਰੇ ਨੂੰ ਖਤਮ ਕਰ ਦਿੰਦਾ ਹੈ, ਜਦੋਂਕਿ ਹਨੇਰਾ ਦੀਵੇ ਨਾਲੋਂ ਕਿਤੇ ਜ਼ਿਆਦਾ ਵਿਸਤ੍ਰਿਤ ਤੇ ਵਿਆਪਕ ਹੁੰਦਾ ਹੈ। ਵਜਰ ਦੇ ਅਸਰ ਨਾਲ ਵੱਡੇ-ਵੱਡੇ ਪਹਾੜ ਟੁੱਟ ਜਾਂਦੇ ਹਨ ਜਦੋਂਕਿ ਵਜਰ ਪਹਾੜ ਤੋਂ ਬਹੁਤ ਛੋਟਾ ਹੁੰਦਾ ਹੈ।
ਇੰਨੇ ਵੱਡੇ ਹਾਥੀ ਨੂੰ ਕਾਬੂ 'ਚ ਕਰਨਾ, ਛੋਟੇ ਜਿਹੇ ਵਜਰ ਨਾਲ ਵਿਸ਼ਾਲ ਪਹਾੜਾਂ ਦਾ ਟੁੱਟਣਾ, ਇੰਨੇ ਸੰਘਣੇ ਹਨੇਰੇ ਦਾ ਛੋਟੇ ਜਿਹੇ ਦੀਵੇ ਨਾਲ ਖਤਮ ਹੋ ਜਾਣਾ ਇਸੇ ਸੱਚਾਈ ਦੇ ਸਬੂਤ ਹਨ ਕਿ ਬੁੱਧੀ ਦੀ ਹੀ ਜਿੱਤ ਹੁੰਦੀ ਹੈ। ਤੇਜ ਵਿਚ ਹੀ ਜ਼ਿਆਦਾ ਸ਼ਕਤੀ ਹੁੰਦੀ ਹੈ। ਜਿਸ ਪ੍ਰਾਣੀ ਕੋਲ ਬੁੱਧੀ ਹੈ, ਉਸ ਕੋਲ ਹਰ ਤਰ੍ਹਾਂ ਦੀ ਤਾਕਤ ਵੀ ਹੈ। ਉਹ ਹਰ ਤਰ੍ਹਾਂ ਦੀ ਮੁਸ਼ਕਿਲ ਸਥਿਤੀ ਦਾ ਮੁਕਾਬਲਾ ਸਹਿਜਤਾ ਨਾਲ ਕਰਦਿਆਂ ਉਸ 'ਤੇ ਜਿੱਤ ਹਾਸਲ ਕਰ ਲੈਂਦਾ ਹੈ। ਮੂਰਖ ਦੀ ਬੁੱਧੀ ਵੀ ਵਿਅਰਥ ਹੈ ਕਿਉਂਕਿ ਉਹ ਉਸ ਦੀ ਵਰਤੋਂ ਨਹੀਂ ਕਰ ਸਕਦਾ। ਬੁੱਧੀ ਦੇ ਕਾਰਨ ਹੀ ਛੋਟੇ ਜਿਹੇ ਜੀਵ ਖਰਗੋਸ਼ ਨੇ ਮਹਾਬਲੀ ਸਿੰਘ ਨੂੰ ਖੂਹ ਵਿਚ ਡੇਗ ਕੇ ਮਾਰ ਦਿੱਤਾ। ਇਹ ਉਸ ਦੀ ਬੁੱਧੀ ਦੇ ਕਾਰਨ ਹੀ ਸੰਭਵ ਹੋ ਸਕਿਆ ਸੀ। ਇਹ ਇਕ ਕੌੜੀ ਸੱਚਾਈ ਹੈ ਕਿ ਕਿਸੇ ਵੀ ਢੰਗ ਨਾਲ ਸਮਝਾਉਣ 'ਤੇ ਵੀ ਕੋਈ ਦੁਸ਼ਟ ਸੱਜਣ ਨਹੀਂ ਬਣ ਜਾਂਦਾ ਜਿਵੇਂ ਘਿਓ-ਦੁੱਧ ਨਾਲ ਸਿੰਜਿਆ ਗਿਆ ਨਿੰਮ ਦਾ ਦਰੱਖਤ ਮਿੱਠਾ ਨਹੀਂ ਹੁੰਦਾ।
ਮਨ 'ਤੇ ਦਿਮਾਗ ਦਾ ਕਾਬੂ ਹੋਣਾ ਚਾਹੀਦੈ
NEXT STORY