ਗਾਜ਼ੀਆਬਾਦ— ਇਲਾਕੇ ਦੀ ਵੰਡ ਨੂੰ ਲੈ ਕੇ ਕਵੀ ਨਗਰ ਵਿਚ ਦੇਰ ਰਾਤ ਹਿੱਜੜਿਆਂ ਦੇ ਦੋ ਧੜੇ ਆਹਮੋ-ਸਾਹਮਣੇ ਆ ਗਏ। ਦੋਵਾਂ ਧੜਿਆਂ ਵਿਚ ਫਾਇਰਿੰਗ ਹੋਈ ਜਿਸ ਵਿਚ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਪੁਲਸ ਨੇ ਇਕ ਹਿੱਜੜੇ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਓਧਰ ਦੂਸਰੇ ਧੜੇ ਦਾ ਦੋਸ਼ ਹੈ ਕਿ ਪੁਲਸ ਨੇ ਇਕਪਾਸੜ ਕਾਰਵਾਈ ਕੀਤੀ ਹੈ ਜਦ ਕਿ ਉਨ੍ਹਾਂ ਵਲ ਵੀ ਇਕ ਵਿਅਕਤੀ ਨੂੰ ਗੋਲੀ ਲੱਗੀ ਹੈ। ਇਹ ਘਟਨਾ ਵੀਰਵਾਰ ਦੇਰ ਰਾਤ ਲਗਭਗ ਸਾਢੇ 12 ਵਜੇ ਵਾਪਰੀ।
'ਚਾਂਦਨੀ' ਨੂੰ ਗੋਦ ਲੈਣਗੇ ਝਾਰਖੰਡ ਦੇ ਸੀ. ਐੱਮ.
NEXT STORY