ਜਿਸਮ ਦੇ ਸੌਦੇ ਦੀ ਐਡ ਪਾਉਣ ਵਾਲੀ ਮਾਡਲ ਨੂੰ ਮਿਲੀ ਆਰਥਿਕ ਮਦਦ
ਵਢੋਦਰਾ/ਰਾਂਚੀ— ਖਰਾਬ ਆਰਥਿਕ ਹਾਲਤ ਕਾਰਨ ਫੇਸਬੁੱਕ 'ਤੇ ਜਿਸਮ ਵੇਚਣ ਦਾ ਇਸ਼ਤਿਹਾਰ ਦੇਣ ਵਾਲੀ ਵਢੋਦਰਾ ਦੀ ਮਾਡਲ ਲੜਕੀ ਦੀ ਮਦਦ ਲਈ ਕਈ ਲੋਕ ਸਾਹਮਣੇ ਆਏ ਹਨ। ਮੀਡੀਆ 'ਚ ਉਸ ਬਾਰੇ ਖਬਰ ਆਉਣ ਮਗਰੋਂ ਚਾਂਦਨੀ ਰਾਜਗੌਰ ਨਾਂ ਦੀ ਇਸ ਲੜਕੀ ਨੂੰ ਕਈ ਸੰਗਠਨਾਂ ਅਤੇ ਲੋਕਾਂ ਨੇ ਮਦਦ ਦੀ ਆਫਰ ਕੀਤੀ ਹੈ। ਵਢੋਦਰਾ ਦੇ ਵਿਧਾਇਕ ਰਵਿੰਦਰ ਤ੍ਰਿਵੇਦੀ ਨੇ ਸ਼ਨੀਵਾਰ ਨੂੰ ਉਸ ਦੇ ਘਰ ਜਾ ਕੇ ਉਸ ਨੂੰ 25 ਹਜ਼ਾਰ ਰੁਪਏ ਦੀ ਮਦਦ ਦਿੱਤੀ ਅਤੇ ਨਾਲ ਹੀ ਇਕ ਸੀਨੀਅਰ ਨਾਗਰਿਕਾਂ ਦੀ ਸੰਸਥਾ ਨੇ ਵੀ ਉਸ ਨੂੰ ਆਰਥਿਕ ਮਦਦ ਦਿੱਤੀ ਅਤੇ ਖਾਣ-ਪੀਣ ਦਾ ਸਾਮਾਨ ਤੇ ਕੰਬਲ ਵੀ ਦਿੱਤੇ ਹਨ। ਚਾਂਦਨੀ ਦੇ ਮਾਤਾ-ਪਿਤਾ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਕੰਮ ਵੀ ਨਹੀਂ ਕਰ ਰਹੀ ਸੀ। ਤੰਗ ਆ ਕੇ ਉਸ ਨੇ ਫੇਸਬੁੱਕ 'ਤੇ ਆਪਣੇ ਜਿਸਮ ਦਾ ਸੌਦਾ ਕਰਨ ਦਾ ਇਸ਼ਤਿਹਾਰ ਦੇ ਦਿੱਤਾ ਸੀ।
ਖੁੱਲ੍ਹੇ 'ਚ ਜੰਗਲ-ਪਾਣੀ ਗਏ ਤਾਂ ਹੋਵੇਗਾ 5000 ਰੁਪਏ ਜੁਰਮਾਨਾ!
NEXT STORY