ਸਰਹੱਦਾਂ ਦੀ ਸੁਰੱਖਿਆ ਲਈ ਮਜ਼ਬੂਤ ਅਤੇ ਸਮਰੱਥ ਹਵਾਈ ਫੌਜ ਜ਼ਰੂਰੀ
ਬੇਂਗਲੁਰੂ— ਹਵਾਈ ਫੌਜ ਮੁਖੀ ਅਰੂਪ ਰਾਹਾ ਨੇ ਕਿਹਾ ਕਿ ਭਾਰਤ ਦੁਸ਼ਮਣਾਂ ਦੇ ਕਬਜ਼ੇ 'ਚੋਂ ਆਪਣੇ ਇਲਾਕੇ ਆਜ਼ਾਦ ਕਰਵਾ ਕੇ ਰਹੇਗਾ। ਹਵਾਈ ਫੌਜ ਮੁਖੀ ਨੇ ਅੱਜ ਇਥੇ ਸਾਬਕਾ ਏਅਰ ਚੀਫ ਮਾਰਸ਼ਲ ਐੱਲ. ਐੱਮ. ਕਾਤਰੇ ਯਾਦਗਾਰੀ ਭਾਸ਼ਣ ਦੇ ਮੌਕੇ 'ਤੇ ਕਿਹਾ ਕਿ ਭਾਰਤ ਦਾ ਆਪਣੀਆਂ ਸਰਹੱਦਾਂ ਦੇ ਵਿਸਤਾਰ ਦਾ ਕੋਈ ਇਰਾਦਾ ਨਹੀਂ ਹੈ। ਉਹ ਅਜਿਹੀ ਕਿਸੇ ਨੀਤੀ 'ਤੇ ਭਰੋਸਾ ਨਹੀਂ ਰੱਖਦਾ ਪਰ ਦੂਸਰਿਆਂ ਦੇ ਹੱਥੀਂ ਗੁਆਚੇ ਹੋਏ ਆਪਣੇ ਇਲਾਕਿਆਂ ਨੂੰ ਵਾਪਸ ਹਾਸਿਲ ਕਰਨਾ ਜ਼ਰੂਰ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ, ''ਇਤਿਹਾਸ ਇਸ ਗੱਲ ਗਵਾਹ ਹੈ ਕਿ ਗੁਆਂਢੀ ਦੇਸ਼ ਨਾਲ ਸਾਡੇ ਤਜਰਬੇ ਕੁਝ ਅਜਿਹੇ ਹੀ ਰਹੇ ਹਨ ਫਿਰ ਵੀ ਅਸੀਂ ਕਿਸੇ ਹੋਰ ਦੀਆਂ ਹੱਦਾਂ 'ਚ ਕਬਜ਼ਾ ਕਰਨ ਦੀ ਇੱਛਾ ਨਹੀਂ ਰੱਖਦੇ ਪਰ ਆਪਣੀ ਗੁਆਚੀ ਹੋਈ ਜ਼ਮੀਨ ਵਾਪਸ ਜ਼ਰੂਰ ਲੈਣਾ ਚਾਹੁੰਦੇ ਹਾਂ।'' ਹਵਾਈ ਫੌਜ ਮੁਖੀ ਨੇ ਕਿਹਾ ਕਿ ਜਿਥੋਂ ਤਕ ਸਰਹੱਦੀ ਸੁਰੱਖਿਆ ਦਾ ਸਵਾਲ ਹੈ ਭਾਰਤ ਦੀ ਹਾਲਤ ਖਤਰਿਆਂ ਨਾਲ ਭਰੀ ਰਹੀ ਹੈ। ਇਹ ਬ੍ਰਿਟਿਸ਼ ਹਕੂਮਤ ਦੀ ਦੇਣ ਹੈ।
ਭਾਜਪਾ ਨੇ ਪੈਸੇ ਦੇ ਜ਼ੋਰ 'ਤੇ ਸੰਸਦੀ ਚੋਣਾਂ ਜਿੱਤੀਆਂ : ਨਿਤੀਸ਼
NEXT STORY