ਪਟਨਾ— ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਲੋਕ ਸਭਾ ਚੋਣਾਂ ਪੈਸੇ ਦੇ ਜ਼ੋਰ 'ਤੇ ਜਿੱਤੀਆਂ ਹਨ। ਨਿਤੀਸ਼ ਨੇ ਜਦਯੂ ਵਰਕਰਾਂ ਦੀ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਣੀ ਦੀ ਤਰ੍ਹਾਂ ਪੈਸਾ ਬਹਾਉਣਾ ਕਹਿਣਾ ਵੀ ਘੱਟ ਹੋਵੇਗਾ ਜਿੰਨਾ ਖਰਚੀਲਾ ਪ੍ਰਚਾਰ ਕਰਕੇ ਭਾਜਪਾ ਨੇ ਚੋਣਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਯੂ.ਪੀ.ਏ. ਸਰਕਾਰ ਦੇ ਖਿਲਾਫ ਸੱਤਾ ਵਿਰੋਧੀ ਲਹਿਰ ਦਾ ਪੈਸੇ ਦੀ ਮਦਦ ਨਾਲ ਵਿਗਿਆਪਨ ਮੁਹਿੰਮ ਰਾਹੀਂ ਪੂਰਾ ਫਾਇਦਾ ਚੁੱਕਿਆ। ਜਦਯੂ ਦੇ ਸੀਨੀਅਰ ਨੇਤਾ ਨੇ ਸਵੀਕਾਰ ਕੀਤਾ ਕਿ ਸਰਕਾਰ ਅਤੇ ਪਾਰਟੀ ਵਿੱਚ ਸਮਾਨਤਾ ਦੀ ਕਮੀ ਦੀ ਵੀ ਲੋਕ ਸਭਾ ਚੋਣਾਂ 'ਚ ਖਰਾਬ ਪ੍ਰਦਰਸ਼ਨ ਦੀ ਭੂਮਿਕਾ ਰਹੀ। ਨਿਤੀਸ਼ ਨੇ 16 ਦਿਨਾਂ ਦੀ 'ਸੰਪਰਕ ਯਾਤਰਾ' ਦਾ ਸਮਾਪਨ ਪਟਨਾ ਦੇ ਪੁਨਪੁਨ 'ਚ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਕੇ ਕੀਤਾ।
1-2 ਨਹੀਂ, 13 ਭਾਰਤੀ ਲੜਾਕੇ ਹਨ ਆਈ. ਐੱਸ. ਆਈ. ਐੱਸ. 'ਚ
NEXT STORY