ਨਵੀਂ ਦਿੱਲੀ- ਇਕ ਵਾਰ ਫਿਰ ਤੋਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਘਟੇ ਹਨ। ਪੈਟਰੋਲ 91 ਪੈਸੇ ਅਤੇ ਡੀਜ਼ਲ 84 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਅੱਜ ਰਾਤ ਯਾਨੀ ਕਿ ਐਤਵਾਰ ਦੀ ਅੱਧੀ ਰਾਤ ਤੋਂ ਹੀ ਨਵੀਂਆਂ ਕੀਮਤਾਂ ਲਾਗੂ ਹੋ ਜਾਣਗੀਆਂ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆ ਚੁੱਕੀ ਹੈ ਅਤੇ ਹੁਣ ਇਕ ਵਾਰ ਫਿਰ ਪੈਟਰੋਲ ਦੀਆਂ ਕੀਮਤਾਂ ਵਿਚ 91 ਪੈਸੇ ਅਤੇ ਡੀਜ਼ਲ 84 ਪੈਸੇ ਪ੍ਰਤੀ ਲੀਟਰ ਸਸਤਾ ਕੀਤਾ ਗਿਆ ਹੈ। ਇੰਡੀਅਨ ਆਇਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਕਮੀ ਆ ਰਹੀ ਹੈ। ਇਸ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੈਟਰੋਲ ਦੀਆਂ ਕੀਮਤਾਂ ਵਿਚ ਇਕ ਨਵੰਬਰ ਨੂੰ 2.41 ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ ਜਦੋਂ ਕਿ ਡੀਜ਼ਲ ਦੀਆਂ ਕੀਮਤਾਂ ਵਿਚ 2.25 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਸੀ।
ਪਰਿਵਾਰ ਵਾਲੇ ਮੰਨ ਜਾਂਦੇ ਤਾਂ ਨਾ ਉਜੜਦੇ ਦੋ ਘਰ
NEXT STORY