ਲਖਨਊ- ਪਰਿਵਾਰ ਦੇ ਵਿਰੋਧ ਕਾਰਨ ਪ੍ਰੇਮੀ ਜੋੜੇ ਨੇ ਖੁਦ ਨੂੰ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਦੋਹਾਂ ਦੀਆਂ ਲਾਸ਼ਾਂ ਕਮਰੇ ਵਿਚ ਲਟਕਦੀਆਂ ਮਿਲੀਆਂ। ਇਹ ਮਾਮਲਾ ਹੈ, ਉੱਤਰ ਪ੍ਰਦੇਸ਼ ਦੇ ਚਿਤਰਹੀਆ ਪਿੰਡ ਦਾ। ਦੋਹਾਂ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ 'ਚ ਥਾਣੇ ਵਿਚ ਸ਼ਿਕਾਇਤ ਦੇ ਕੇ ਦੋਹਾਂ ਦੇ ਸੰਬੰਧ 'ਤੇ ਵਿਰੋਧ ਸਵੀਕਾਰ ਕੀਤਾ ਹੈ।
15 ਸਾਲ ਦੀ ਨਾਬਾਲਗ ਲੜਕੀ ਦਾ ਪਿੰਡ ਦੇ ਹੀ 17 ਸਾਲ ਦੇ ਲੜਕੇ ਨਾਲ ਪ੍ਰੇਮ ਪ੍ਰਸੰਗ ਸੀ। ਦੋਹਾਂ ਨੇ ਆਪਣੇ ਪਰਿਵਾਰ ਵਾਲਿਆਂ ਦੇ ਸਾਹਮਣੇ ਇਕ-ਦੂਜੇ ਨਾਲ ਵਿਆਹ ਕਰਨ ਦੀ ਗੱਲ ਕਹੀ ਸੀ ਪਰ ਵੱਖਰੀ ਜਾਤ ਹੋਣ ਕਾਰਨ ਪਰਿਵਾਰ ਵਾਲੇ ਰਾਜ਼ੀ ਨਹੀਂ ਹੋਏ ਸਨ। ਜਿਸ ਕਾਰਨ ਲੜਕਾ-ਲੜਕੀ ਦੋਹਾਂ ਨੇ ਅਜਿਹਾ ਕਦਮ ਚੁੱਕਿਆ।
10ਵੀਂ ਦੀ ਵਿਦਿਆਰਥਣ ਉਪਰੋਂ ਲੰਘੀਆਂ 9 ਟਰੇਨਾਂ (ਵੀਡੀਓ)
NEXT STORY