ਜੌਨਪੁਰ- ਉੱਤਰ ਪ੍ਰਦੇਸ਼ 'ਚ ਜੌਨਪੁਰ ਜ਼ਿਲੇ ਦੇ ਸਿਕਰਾਰਾ ਥਾਣਾ ਖੇਤਰ 'ਚ ਐਤਵਾਰ ਨੂੰ ਘਰੇਲੂ ਕਲੇਸ਼ ਦੇ ਚੱਲਦੇ ਇਕ ਮਹਿਲਾ ਨੇ ਆਪਣੀ ਤਿੰਨ ਬੱਚੀਆਂ ਨੂੰ ਕਪੜੇ 'ਚ ਬੰਨ੍ਹ ਕੇ ਖੂਹ 'ਚ ਸੁੱਟ ਦਿੱਤਾ ਅਤੇ ਬਾਅਦ 'ਚ ਖੁਦ ਵੀ ਖੂਹ 'ਚ ਛਾਲ ਲਗਾ ਦਿੱਤੀ। ਤਿੰਨਾਂ ਬੱਚੀਆਂ ਦੀ ਮੌਤ ਹੋ ਗਈ, ਜਦੋਂਕਿ ਮਹਿਲਾ ਨੂੰ ਬਚਾ ਲਿਆ ਗਿਆ।
ਪੁਲਸ ਸੁਪਰਡੈਂਟ ਓ. ਪੀ. ਪਾਂਡੇ ਨੇ ਦੱਸਿਆ ਕਿ ਪਿੰਡ ਵਾਲਿਆਂ ਦੀ ਮਦਦ ਨਾਲ ਬੱਚੀਆਂ ਅਤੇ ਮਾਂ ਨੂੰ ਖੂਹ ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਬੱਚੀਆਂ ਦੀ ਮੌਤ ਹੋ ਚੁੱਕੀ ਸੀ ਪਰ ਮਾਂ ਨੂੰ ਬਚਾ ਲਿਆ ਗਿਆ। ਪਾਂਡੇ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਬੰਗਲਾਦੇਸ਼ ਨਾਲ ਜ਼ਮੀਨ ਦੀ ਅਦਲਾ-ਬਦਲੀ ਦਾ ਕੰਮ ਛੇਤੀ ਹੋਵੇਗਾ
NEXT STORY