ਜੰਮੂ- ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਚੋਣਾਂ ਦਾ ਪ੍ਰਚਾਰ ਐਤਵਾਰ ਦੀ ਸ਼ਾਮ ਨੂੰ 4 ਵਜੇ ਖਤਮ ਹੋ ਗਿਆ। ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਉਮੰਗ ਨਰੂਲਾ ਨੇ ਦੱਸਿਆ ਕਿ ਸੂਬੇ ਦੇ ਪੰਜ ਜ਼ਿਲਿਆਂ ਉਧਮਪੁਰ, ਰਿਯਾਸੀ, ਪੁੰਛ, ਕੁਪਵਾੜਾ ਅਤੇ ਕੁਲਗਾਮ ਦੀਆਂ 81 ਵਿਧਾਨ ਸਭਾ ਸੀਟਾਂ 'ਤੇ 2 ਦਸੰਬਰ ਨੂੰ ਵੋਟਿੰਗ ਹੋਣੀ ਹੈ। ਜਿਸ ਲਈ ਕੁੱਲ 15.35 ਲੱਖ ਵੋਟਰ 175 ਉਮੀਦਵਾਰਾਂ ਦੇ ਰਾਜਨੀਤਕ ਕਿਸਮਤ ਦਾ ਫੈਸਲਾ ਕਰਨਗੇ।
ਇਸ ਵਾਰ ਦੀਆਂ ਚੋਣਾਂ ਵਿਚ 8 ਮਹਿਲਾ ਉਮੀਦਵਾਰ ਵੀ ਚੋਣ ਅਖਾੜੇ ਵਿਚ ਖੜ੍ਹੀਆਂ ਹਨ। ਪਹਿਲੇ ਗੇੜ ਦੀਆਂ ਸਫਲ ਚੋਣਾਂ ਤੋਂ ਬਾਅਦ ਦੂਜੇ ਗੇੜ ਦੀਆਂ ਚੋਣਾਂ ਦੇ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਰਾਜਨੀਤਕ ਹਸਤੀਆਂ ਨੇ ਰੈਲੀਆਂ ਕੀਤੀਆਂ।
'ਮਹਿਲਾ ਪੁਲਸ ਅਧਿਕਾਰੀ ਲਈ ਵੀ ਸੁਰੱਖਿਅਤ ਨਹੀਂ ਦਿੱਲੀ?'
NEXT STORY