ਰੋਹਤਕ- ਹਰਿਆਣਾ ਰੋਡਵੇਜ਼ ਦੀ ਇਕ ਚੱਲਦੀ ਬੱਸ 'ਚ ਐਤਵਾਰ ਨੂੰ ਕੁਝ ਭੂੰਡ ਆਸ਼ਕਾਂ ਨੇ ਦੋ ਭੈਣਾਂ ਨਾਲ ਸ਼ਰੇਆਮ ਛੇੜਛਾੜ ਕੀਤੀ। ਲੜਕੀਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਹ ਹੱਥੋਪਾਈ 'ਤੇ ਉਤਾਰੂ ਹੋ ਗਏ। ਇਸ ਤੋਂ ਬਾਅਦ ਦੋਹਾਂ ਵਿਚਾਲੇ ਕੁੱਟਮਾਰ ਸ਼ੁਰੂ ਹੋ ਗਈ।
ਹਰਿਆਣਾ ਦੇ ਰੋਹਤਕ ਤੋਂ ਬਾਅਦ ਐਤਵਾਰ ਦੁਪਹਿਰ ਦੋ ਭੈਣਾਂ ਰੋਡਵੇਜ਼ ਦੀ ਬੱਸ ਤੋਂ ਪਿੰਡ ਪਰਤ ਰਹੀਆਂ ਸਨ। ਇਸ ਦੌਰਾਨ ਕੁਝ ਬੱਸ ਸਵਾਰ ਭੂੰਡ ਆਸ਼ਕਾਂ ਨੇ ਉਨ੍ਹਾਂ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਜਦੋਂ ਲੜਕੀਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਇਨ੍ਹਾਂ ਨੌਜਵਾਨਾਂ ਨੇ ਲੜਕੀਆਂ ਨਾਲ ਮਾੜਾ ਵਤੀਰਾ ਕੀਤਾ ਅਤੇ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਕੁਝ ਹੀ ਦੇਰ ਬਾਅਗ ਬਹਿਸ ਹੋਣ ਤੋਂ ਬਾਅਦ ਭੂੰਡ ਆਸ਼ਕਾਂ ਨੇ ਲੜਕੀਆਂ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਦੋਹਾਂ ਭੈਣਾਂ ਨੇ ਦਿਲੇਰੀ ਦਿਖਾਈ ਅਤੇ ਨੌਜਵਾਨਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਕਿ ਭੂੰਡ ਆਸ਼ਕਾਂ ਨੇ ਭੈਣਾਂ 'ਤੇ ਲੱਤਾਂ-ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਹੀ ਨਹੀਂ, ਇਕ ਨੌਜਵਾਨ ਨੇ ਕਈ ਵਾਰ ਲੜਕੀਆਂ ਨੂੰ ਚੱਲਦੀ ਬੱਸ ਤੋਂ ਸੁੱਟਣ ਦੀ ਵੀ ਕੋਸ਼ਿਸ਼ ਕੀਤੀ।
ਲੜਕੀਆਂ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਮਾਮਲੇ 'ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੂਰੀ ਬੱਸ 'ਚ ਦੋ ਭੈਣਾਂ ਨਾਲ ਭੂੰਡ ਆਸ਼ਕ ਕੁੱਟਮਾਰ ਕਰਦੇ ਰਹੇ ਪਰ ਕਿਸੇ ਨੇ ਵੀ ਉਸ ਨੂੰ ਨਹੀਂ ਰੋਕਿਆ। ਕੋਈ ਵੀ ਬੱਸ ਯਾਤਰੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ। ਇਸ ਦੌਰਾਨ ਉਨ੍ਹਾਂ ਨੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਬਾਅਦ 'ਚ ਕਿਸੇ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਦੋਹਾਂ ਭੈਣਾਂ ਦਾ ਬਿਆਨ ਦਰਜ ਕਰਕੇ ਤਿੰਨ ਮਨਚਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਦੋਂ ਕਿ ਕੁਝ ਲੋਕ ਤਾਂ ਵੀਡੀਓ ਬਣਾਉਣ 'ਚ ਮਸ਼ਰੂਫ ਹੋ ਗਏ।
ਛੇੜਖਾਨੀ ਤੋਂ ਰੋਕਿਆ ਤਾਂ ਆਪਣੀ ਹੀ ਜਾਨ 'ਤੇ ਪੈ ਗਈ ਭਾਰੀ
NEXT STORY