ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਡੇਰਾ ਸੱਚਾ ਸੌਦਾ ਮੁਖੀ 'ਚ ਇਕ ਹੋਰ ਰਾਮਪਾਲ ਨਜ਼ਰ ਆ ਰਿਹਾ ਹੈ। ਹਾਈਕੋਰਟ ਚਾਹੁੰਦਾ ਹੈ ਕਿ ਸੁਰੱਖਿਆ ਏਜੰਸੀਆਂ ਡੇਰਾ ਸੱਚਾ ਸੌਦਾ 'ਤੇ ਸ਼ਿਕੰਜਾ ਕੱਸਣ। ਅਦਾਲਤ ਨੂੰ ਸ਼ੱਕ ਹੈ ਕਿ ਇਸ ਡੇਰੇ 'ਚ ਰਾਮਪਾਲ ਦੇ ਆਸ਼ਰਮ ਵਰਗੇ ਹਾਲਾਤ ਬਣੇ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ। ਡੇਰਾ ਸੱਚਾ ਸੌਦਾ ਦੇ ਅੰਦਰ ਹਥਿਆਰਾਂ ਦੀ ਟ੍ਰੇਨਿੰਗ ਦੇਣ ਦੀਆਂ ਰਿਪੋਰਟਾਂ ਮਿਲਣ ਦਾ ਨੋਟਿਸ ਲੈਂਦੇ ਹੋਏ ਹਾਈਕੋਰਟ ਨੇ ਇਸ ਮਾਮਲੇ ਨੂੰ ਚੀਫ ਜਸਟਿਸ ਦੀ ਬੈਂਚ ਨੂੰ ਰੈਫਰ ਕਰ ਦਿੱਤਾ ਹੈ। ਸਿਰਸਾ ਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਪਹਿਲਾਂ ਹੀ ਹੱਤਿਆ ਤੇ ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜਸਟਿਸ ਐੱਮ. ਜੇ. ਪਾਲ ਦੀ ਬੈਂਚ ਨੇ ਕਿਹਾ ਕਿ ਡੇਰੇ ਵਿਚ ਨਾਜਾਇਜ਼ ਹਥਿਆਰਾਂ ਦੀ ਭਾਲ ਕਰਨਾ ਅਤੇ ਉਸ 'ਤੇ ਸਖ਼ਤ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੋ ਗਈ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਖੂਨ-ਖਰਾਬੇ ਨੂੰ ਟਾਲਿਆ ਜਾ ਸਕੇ। ਰਾਮਪਾਲ ਦੀ ਗ੍ਰਿਫਤਾਰੀ ਦੇ ਸਮੇਂ ਬਹੁਤ ਨੁਕਸਾਨ ਹੋਇਆ ਸੀ। ਇਸ ਮਾਮਲੇ ਵਿਚ ਹਾਲਾਤ ਇਸ ਤੋਂ ਕਿਤੇ ਜ਼ਿਆਦਾ ਖਰਾਬ ਹੋ ਸਕਦੇ ਹਨ। ਬੈਂਚ ਨੇ ਕਿਹਾ ਕਿ ਧਾਰਮਿਕ ਥਾਵਾਂ ਨੂੰ ਧਾਰਮਿਕ ਕੰਮਾਂ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ, ਨਾ ਕਿ ਕਿਸੇ ਹੋਰ ਕੰਮ ਲਈ।
15 ਦਿਨਾਂ ਅੰਦਰ ਹੋਵੇ ਆਸ਼ੂਤੋਸ਼ ਬਾਬਾ ਦਾ ਸੰਸਕਾਰ (ਵੀਡੀਓ)
NEXT STORY