ਹਰੇਕ ਹਾਥੀ ਦੇ ਮਸਤਕ 'ਚ ਗਜਮੁਕਤਾ ਹੋਣਾ ਜ਼ਰੂਰੀ ਨਹੀਂ, ਉਸੇ ਤਰ੍ਹਾਂ ਸਾਰੇ ਜੰਗਲਾਂ ਵਿਚ ਚੰਦਨ ਦਾ ਦਰੱਖਤ ਹੋਵੇ, ਇਹ ਆਸ ਵੀ ਨਹੀਂ ਕੀਤੀ ਜਾ ਸਕਦੀ।
ਸਾਰੇ ਤਿਲਾਂ ਵਿਚ ਤੇਲ ਨਹੀਂ ਹੁੰਦਾ ਅਤੇ ਸਾਰੇ ਅਮੀਰ ਲੋਕ ਦਿਆਲੂ ਹੋਣ, ਇਹ ਵੀ ਜ਼ਰੂਰੀ ਨਹੀਂ। ਅੱਜ ਆਕਰਸ਼ਣ ਤੇ ਚਮਕ ਦਾ ਜ਼ਮਾਨਾ ਹੈ। ਜੇ ਦੇਖੀਏ ਤਾਂ ਪਿਛਲੇ ਕੁਝ ਸਮੇਂ ਤੋਂ ਸਾਡੇ ਦੇਸ਼ ਵਿਚ ਭੌਤਿਕ ਸਾਧਨਾਂ ਦੀ ਗਿਣਤੀ ਵਧੀ ਹੈ। ਕਹਿਣ ਨੂੰ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਸਾਡਾ ਰਾਸ਼ਟਰ ਵਿਕਾਸ ਦੇ ਰਸਤੇ 'ਤੇ ਹੈ ਪਰ ਇਹ ਚਮਕ ਇਕ ਵਿਖਾਵਾ ਹੈ। ਇਸ ਵਿਕਾਸ ਦੇ ਨਾਲ ਸਾਡੀਆਂ ਸੱਭਿਅਚਾਰਕ ਕਦਰਾਂ-ਕੀਮਤਾਂ ਬਿਖਰ ਰਹੀਆਂ ਹਨ। ਦੇਸ਼ ਵਿਚ ਅਮੀਰਾਂ ਦੀ ਗਿਣਤੀ ਵਧਦੀ ਹੈ ਪਰ ਉਸ ਨਾਲੋਂ ਕਿਤੇ ਜ਼ਿਆਦਾ ਗਰੀਬ ਵਧੇ ਹਨ। ਸਮਾਜ ਵਿਚ ਪੂੰਜੀਪਤੀਆਂ ਦੀ ਇਕ ਭੂਮਿਕਾ ਹੁੰਦੀ ਸੀ ਜਿਸ ਨਾਲ ਸਦਭਾਵਨਾ ਤੇ ਸੰਤੁਲਨ ਬਣਿਆ ਰਹਿੰਦਾ ਸੀ ਪਰ ਅੱਜ ਉਹ ਖਤਮ ਹੋ ਗਿਆ ਹੈ।
ਅਮੀਰਾਂ ਤੋਂ ਹਮੇਸ਼ਾ ਦਇਆ ਤੇ ਸਮਾਜ ਦੀ ਆਰਥਿਕ ਰਾਖੀ ਦੀ ਆਸ ਕੀਤੀ ਜਾਂਦੀ ਹੈ। ਇਸ ਤੋਂ ਉਲਟ ਅਸੀਂ ਰੋਜ਼ ਆਪਣੇ ਦੇਸ਼ ਦੇ ਸ਼ਕਤੀਸ਼ਾਲੀ ਲੋਕਾਂ ਵਲੋਂ ਕਮਜ਼ੋਰ ਵਰਗ ਦੇ ਸ਼ੋਸ਼ਣ ਦੀਆਂ ਖਬਰਾਂ ਪੜ੍ਹਦੇ ਹਾਂ। ਸਾਰੇ ਅਮੀਰਾਂ ਤੇ ਵੱਡੇ ਲੋਕਾਂ ਵਿਚ ਦਇਆ ਤੇ ਸਮਾਜ ਸੇਵਾ ਦੀ ਭਾਵਨਾ ਹੋਵੇ, ਇਹ ਜ਼ਰੂਰੀ ਨਹੀਂ। ਇਸ ਲਈ ਸੋਚ-ਸਮਝ ਕੇ ਕਦਮ ਅੱਗੇ ਵਧਾਉਣੇ ਚਾਹੀਦੇ ਹਨ। ਅੱਜਕਲ ਅਸੀਂ ਉੱਚੀਆਂ-ਉੱਚੀਆਂ ਇਮਾਰਤਾਂ ਵਿਚ ਰਹਿਣ ਵਾਲੇ ਲੋਕਾਂ ਬਾਰੇ ਭੁਲੇਖੇ ਵਿਚ ਹਾਂ ਕਿ ਉਨ੍ਹਾਂ ਵਿਚ ਸੱਭਿਅਕ ਲੋਕ ਰਹਿੰਦੇ ਹਨ ਜਾਂ ਜਿਨ੍ਹਾਂ ਕੋਲ ਬਹੁਤ ਦੌਲਤ ਹੈ, ਉਹ ਦਿਆਲੂ ਹਨ ਤਾਂ ਸਾਨੂੰ ਇਹ ਭੁਲੇਖਾ ਦੂਰ ਕਰ ਲੈਣਾ ਚਾਹੀਦਾ ਹੈ। ਮਾਇਆ ਦੀ ਮਹਿਮਾ ਅਜਿਹੀ ਹੈ ਕਿ ਉਹ ਕਿਸੇ ਵੀ ਆਦਮੀ ਨੂੰ ਵੀ ਵੱਡਾ ਬਣਾ ਦਿੰਦੀ ਹੈ ਪਰ ਉਹ ਕਿਸੇ ਦੇ ਬੌਣੇ ਚਰਿੱਤਰ ਨੂੰ ਉੱਚਾ ਨਹੀਂ ਕਰ ਸਕਦੀ।
ਸਾਰੇ ਇੱਛਾਵਾਂ ਦੇ ਦਾਸ ਬਣ ਕੇ ਰਹਿ ਗਏ
NEXT STORY