ਫਿਲੌਰ(ਅੰਮ੍ਰਿਤ ਭਾਖੜੀ)-ਅੱਜ ਸਵੇਰੇ 9 ਵਜੇ ਨੂਰਮਹਿਲ ਰੋਡ 'ਤੇ ਮਨੀ ਚੇਂਜਰ ਦੀ ਦੁਕਾਨ 'ਤੇ ਲੁੱਟ ਦੇ ਮਕਸਦ ਨਾਲ ਆਏ ਹਥਿਆਰਬੰਦ 2 ਲੁਟੇਰਿਆਂ ਨੂੰ ਦੁਕਾਨਦਾਰ ਅਤੇ ਮੁਹੱਲਾ ਨਿਵਾਸੀਆਂ ਦੀ ਬਹਾਦਰੀ ਨਾਲ ਦਬੋਚ ਲਿਆ। ਉਕਤ ਘਟਨਾ ਨਾਲ ਇਕ ਲੁਟੇਰਾ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ ਨਾਲ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਦਕਿ ਦੂਜੇ ਲੁਟੇਰੇ ਨੂੰ ਮੁਹੱਲਾ ਨਿਵਾਸੀਆਂ ਨੇ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ । ਉਕਤ ਘਟਨਾ ਵਿਚ ਇਕ ਮੁਹੱਲਾ ਨਿਵਾਸੀ ਵੀ ਇੱਟ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਪੁਲਸ ਨੇ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਗੋਲੀ ਲੱਗਣ ਨਾਲ ਜ਼ਖਮੀ ਲੁਟੇਰੇ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਉਸਨੂੰ ਜਲੰਧਰ ਰੈਫਰ ਕਰ ਦਿੱਤਾ ।
ਸੂਚਨਾ ਅਨੁਸਾਰ ਅੱਜ ਸਵੇਰੇ 8.45 ਵਜੇ ਨੂਰਮਹਿਲ ਰੋਡ ਸਥਿਤ ਗਗਨ ਇੰਟਰਪ੍ਰਾਈਜਿਜ਼ ਮਨੀ ਚੇਂਜਰ ਦੇ ਦੁਕਾਨ ਮਾਲਿਕ ਹਰਮਨਜੀਤ ਪ੍ਰਕਾਸ਼ ਨੇ ਰੋਜ਼ਾਨਾ ਵਾਂਗ ਆਪਣੀ ਦੁਕਾਨ ਖੋਲ੍ਹਕੇ ਸਾਫ ਸਫਾਈ ਸ਼ੁਰੂ ਕੀਤੀ ਹੀ ਸੀ ਕਿ ਇੰਨੇ ਨੂੰ ਉਸਦੀ ਦੁਕਾਨ ਦੇ ਬਾਹਰ ਇਕ ਸਵਾਰੀ ਥ੍ਰੀ-ਵ੍ਹੀਲਰ ਆ ਕੇ ਰੁਕਿਆ, ਜਿਸ ਵਿਚੋਂ 2 ਲੜਕੇ ਜਿਨ੍ਹਾਂ ਨੇ ਆਪਣੇ ਮੂੰਹ ਰੁਮਾਲ ਨਾਲ ਢੱਕੇ ਹੋਏ ਸਨ । ਥ੍ਰੀ-ਵ੍ਹੀਲਰ ਤੋਂ ਹੇਠਾਂ ਉਤਰ ਕੇ ਸਿੱਧਾ ਦੁਕਾਨ ਦੇ ਅੰਦਰ ਦਾਖਲ ਹੋ ਗਏ । ਅੰਦਰ ਆ ਕੇ ਉਨ੍ਹਾਂ ਨੇ ਦੁਕਾਨ ਮਾਲਿਕ ਹਰਮਨਜੀਤ ਤੋਂ ਵਿਦੇਸ਼ੀ ਕਰੰਸੀ ਦੇਕੇ ਭਾਰਤੀ ਕਰੰਸੀ ਲੈਣ ਦੀ ਗੱਲ ਕਹੀ, ਜਿਸ 'ਤੇ ਦੁਕਾਨ ਮਾਲਿਕ ਨੇ ਉਨ੍ਹਾਂ ਨੂੰ ਕਿਹਾ ਕਿ ਹੁਣੇ ਹੀ ਕੈਸ਼ ਕਰ ਦੇਵੇਗਾ ਪਰ ਉਹ ਪਹਿਲਾਂ ਆਪਣੇ ਮੂੰਹ ਤੋਂ ਨਕਾਬ ਉਤਾਰਨ, ਇੰਨੇ ਵਿਚ ਲੁਟੇਰੇ ਨੇ ਉਸਨੂੰ ਨਕਾਬ ਉਤਾਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਤੁਰੰਤ ਰਿਵਾਲਵਰ ਕੱਢ ਕੇ ਹਰਮਨਜੀਤ ਵੱਲ ਤਾਨ ਕੇ ਚੇਤਾਵਨੀ ਦਿੱਤੀ ਕਿ ਉਹ ਤੁਰੰਤ ਪੂਰਾ ਕੈਸ਼ ਉਨ੍ਹਾਂ ਦੇ ਹਵਾਲੇ ਕਰ ਦੇਵੇ ਨਹੀਂ ਤਾਂ ਉਹ ਉਸਨੂੰ ਗੋਲੀ ਮਾਰ ਕੇ ਮਾਰ ਦੇਣਗੇ । ਦੁਕਾਨ ਮਾਲਿਕ ਜਿਸਦੇ ਕੋਲ ਉਸ ਸਮੇਂ ਢਾਈ ਤਿੰਨ ਲੱਖ ਰੁਪਏ ਦੇ ਕਰੀਬ ਨੋਟਾਂ ਨਾਲ ਭਰਿਆ ਬੈਗ, ਉਸਦਾ ਭਰਾ ਪਿੰਡ ਤੋਂ ਲੈ ਕੇ ਆ ਰਿਹਾ ਹੈ । ਥੋੜ੍ਹਾ ਬਹੁਤ ਜੋ ਕੈਸ਼ ਉਸਦੇ ਕੋਲ ਹੈ ਉਹ ਬਾਹਰ ਖੜ੍ਹੇ ਮੋਟਰਸਾਈਕਲ ਦੀ ਡਿੱਗੀ ਵਿਚ ਪਿਆ ਹੈ । ਜਿਸ 'ਤੇ ਇਕ ਲੁਟੇਰੇ ਨੇ ਉਸ ਤੋਂ ਮੋਟਰਸਾਈਕਲ ਦੀ ਚਾਬੀ ਫੜੀ ਅਤੇ ਬਾਹਰ ਕੈਸ਼ ਕੱਢਣ ਚਲਿਆ ਗਿਆ ਤਾਂ ਦੂਜਾ ਲੁਟੇਰਾ ਦੁਕਾਨ ਮਾਲਿਕ 'ਤੇ ਪਿਸਤੌਲ ਤਾਣ ਕੇ ਖੜ੍ਹਾ ਰਿਹਾ। ਇੰਨੇ ਵਿਚ ਹਰਮਨ ਨੇ ਹੌਸਲਾ ਕਰਕੇ ਦੁਕਾਨ ਦੇ ਅੰਦਰ ਪਿਸਤੌਲ ਤਾਣ ਕੇ ਖੜ੍ਹੇ ਦੂਜੇ ਲੁਟੇਰੇ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਆਪ ਬਾਹਰ ਨਿਕਲ ਕੇ ਜ਼ੋਰ-ਜ਼ੋਰ ਨਾਲ ਮਦਦ-ਮਦਦ ਕਰਨ ਲੱਗ ਪਿਆ। ਹਰਮਨ ਦੀਆਂ ਆਵਾਜ਼ਾਂ ਸੁਣਕੇ ਆਸਪਾਸ ਦੇ ਦੁਕਾਨਦਾਰ ਅਤੇ ਮੁਹੱਲਾ ਨਿਵਾਸੀ ਦੁਕਾਨ ਵਲ ਵਧੇ ਅਤੇ ਉਸ ਸਮੇਂ ਰਿਵਾਲਵਰ ਫੜੇ ਲੁਟੇਰਾ ਦੁਕਾਨ ਤੋਂ ਬਾਹਰ ਆ ਗਿਆ ਅਤੇ ਲੁਟੇਰੇ ਦੇ ਹੱਥ ਵਿਚ ਰਿਵਾਲਵਰ ਫੜੀ ਦੇਖ ਦੁਕਾਨਦਾਰ ਅਤੇ ਮੁਹੱਲਾ ਵਾਸੀ ਝੱਟ ਸਮਝ ਕੇ ਸਾਰਾ ਮਾਜਰਾ ਸਮਝ ਗਏ । ਇੰਨੇ ਨੂੰ ਆਪਣੇ ਵੱਲ ਲੋਕਾਂ ਨੂੰ ਵੱਧਦਾ ਦੇਖ ਦੋਨਾਂ ਲੁਟੇਰਿਆਂ ਨੇ ਉਨ੍ਹਾਂ ਵੱਲ ਗੋਲੀ ਚਲਾ ਦਿੱਤੀ, ਜਿਸ 'ਤੇ ਲੋਕਾਂ ਨੇ ਲੁਟੇਰਿਆਂ ਤੇ ਇੱਟ ਪੱਥਰਾਂ ਨਾਲ ਜਵਾਬੀ ਹਮਲਾ ਕਰ ਦਿੱਤਾ, ਜਿਸ 'ਤੇ ਲੁਟੇਰੇ ਭੱਜ ਕੇ ਮੁਹੱਲੇ ਦੇ ਇਕ ਘਰ ਵਿਚ ਦਾਖਿਲ ਹੋ ਕੇ ਛੱਤ 'ਤੇ ਚੜ੍ਹ ਗਏ । ਜਿਸ ਨਾਲ ਸੈਂਕੜੇ ਦੀ ਗਿਣਤੀ ਵਿਚ ਮੁਹੱਲਾ ਨਿਵਾਸੀਆਂ ਨੇ ਉਕਤ ਘਰ ਤੋਂ ਚਾਰਾਂ ਪਾਸਿਆਂ ਤੋਂ ਘੇਰ ਲਿਆ, ਜਿਸ 'ਤੇ ਦੋਨਾਂ ਲੁਟੇਰਿਆਂ ਨੇ ਮੁਹੱਲਾ ਨਿਵਾਸੀਆਂ ਨੂੰ ਛੱਤ ਤੋਂ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਨੂੰ ਸੁਰੱਖਿਅਤ ਰਸਤਾ ਦੇ ਕੇ ਜਾਣ ਦੇਣ ਨਹੀਂ ਤਾਂ ਉਹ ਉਨ੍ਹਾਂ 'ਤੇ ਗੋਲੀ ਚਲਾ ਦੇਣਗੇ ਹੱਥਾਂ ਵਿਚ ਇੱਟਾਂ ਪੱਥਰ ਫੜੇ ਮੁਹੱਲਾ ਫਿਲੌਰ ਨਿਵਾਸੀਆਂ ਨੇ ਲੁਟੇਰਿਆਂ ਨੂੰ ਸਪਸ਼ਟ ਕਹਿ ਦਿੱਤਾ ਕਿ ਉਹ ਕਿਸੇ ਵੀ ਕੀਮਤ 'ਤੇ ਉਨ੍ਹਾਂ ਨੂੰ ਜਾਣ ਨਹੀਂ ਦੇਣਗੇ, ਇਸਦਾ ਨਤੀਜਾ ਚਾਹੇ ਕੁਝ ਵੀ ਹੋ ਜਾਵੇ । ਜਿਸ 'ਤੇ ਇਕ ਲੁਟੇਰੇ ਨੇ ਭੀੜ ਵੱਲ ਰਿਵਾਲਵਰ ਕਰਕੇ ਇਕ-ਇਕ ਕਰਕੇ ਤਿੰਨ ਗੋਲੀਆਂ ਚਲਾ ਦਿੱਤੀਆਂ। ਕਿਸਮਤ ਨਾਲ ਇਕ ਵੀ ਗੋਲੀ ਕਿਸੇ ਵੀ ਮੁਹੱਲਾ ਨਿਵਾਸੀ ਨੂੰ ਨਹੀਂ ਲੱਗੀ ਤਾਂ ਐਨੇ ਵਿਚ ਲੋਕਾਂ ਨੇ ਵੀ ਆਪਣੇ ਬਚਾਅ ਵਿਚ ਥੱਲਿਓਂ ਇੱਟਾਂ ਪੱਥਰ ਦਾ ਲੁਟੇਰਿਆਂ 'ਤੇ ਮੀਂਹ ਬਰਸਾ ਦਿੱਤਾ । ਰਿਵਾਲਵਰ ਖਾਲੀ ਹੋਣ 'ਤੇ ਜਿਵੇਂ ਹੀ ਲੁਟੇਰਾ ਉਸ ਨੂੰ ਭਰਨ ਲੱਗਾ ਤਾਂ ਇੰਨੇ ਵਿਚ ਭੀੜ ਨੇ ਉਪਰ ਆ ਕੇ ਲੁਟੇਰੇ ਨੂੰ ਦਬੋਚ ਲਿਆ, ਉਕਤ ਲੁਟੇਰੇ ਨੇ ਮਾਰ ਖਾਂਦੇ ਸਮੇਂ ਫਿਰ ਇਕ ਗੋਲੀ ਚਲਾਈ ਜੋ ਉਸੇ ਦੇ ਮੋਢੇ 'ਤੇ ਲੱਗੀ ਅਤੇ ਉਹ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਪਿਆ । ਇੰਨੇ ਵਿਚ ਦੂਜੇ ਲੁਟੇਰੇ ਨੂੰ ਵੀ ਲੋਕਾਂ ਨੇ ਪਿਛਾ ਕਰਕੇ ਕਾਬੂ ਕਰ ਲਿਆ । ਇੰਨੇ ਵਿਚ ਕਿਸੇ ਨੇ ਡੀ. ਐੱਸ. ਪੀ. ਫਿਲੌਰ ਨੂੰ ਫੋਨ ਕਰਕੇ ਘਟਨਾ ਸੰਬੰਧੀ ਸੂਚਿਤ ਕਰ ਦਿੱਤਾ, ਜਿਸ 'ਤੇ ਡੀ. ਐੱਸ. ਪੀ. ਪਰਮਿੰਦਰ ਸਿੰਘ ਹੀਰ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਕੇ ਉਨ੍ਹਾਂ ਦੇ ਹੱਥਾਂ ਵਿਚ ਕੁੱਟ ਰਹੇ ਲੁਟੇਰਿਆਂ ਨੂੰ ਛੁਡਵਾ ਕੇ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਫਿਲੌਰ ਵਿਚ ਭੇਜ ਦਿੱਤਾ । ਡੀ. ਐੱਸ. ਪੀ. ਨੇ ਦੱਸਿਆ ਕਿ ਦੋਨਾਂ ਲੁਟੇਰਿਆਂ ਦੀ ਪਛਾਣ ਹੋ ਚੁੱਕੀ ਹੈ, ਜਿਸ ਵਿਚੋਂ ਆਪਣੀ ਗੋਲੀ ਲੱਗਣ ਨਾਲ ਜ਼ਖਮੀ ਲੁਟੇਰੇ ਦਾ ਨਾਮ ਰਵੀ ਕੁਮਾਰ ਵਾਸੀ ਨਜ਼ਦੀਕੀ ਪਿੰਡ ਬਕਾਪੁਰ ਫਿਲੌਰ ਅਤੇ ਉਸਦਾ ਸਾਥੀ ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੁਲਸ ਥਾਣਾ ਭੁਲੱਥ ਕਪੂਰਥਲਾ ਦਾ ਰਹਿਣ ਵਾਲਾ ਹੈ ਜਿਨ੍ਹਾਂ ਤੋਂ ਪੁੱਛਦੇ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ । ਉਨ੍ਹਾਂ ਦੱਸਿਆ ਕਿ ਜਿਸ ਲੁਟੇਰੇ ਨੂੰ ਗੋਲੀ ਲੱਗੀ ਹੈ ਉਸਦੀ ਨਾਜ਼ੁਕ ਹਾਲਤ ਦੇਖਦੇ ਹੋਏ ਉਸਨੂੰ ਇਲਾਜ ਲਈ ਜਲੰਧਰ ਰੈਫਰ ਕਰ ਦਿੱਤਾ ਹੈ ।
ਹੱਲ ਹੋ ਸਕਦੀ ਹੈ 6 ਲੱਖ ਰੁਪਏ ਦੀ ਲੁਟ ਦੀ ਘਟਨਾ
ਹੱਲ ਹੋ ਸਕਦੀ ਹੈ ਕੁਝ ਮਹੀਨੇ ਪਹਿਲਾਂ ਸ਼ਹਿਰ ਵਿਚ ਮੁਨੀਮ ਨੂੰ ਗੋਲੀ ਮਾਰ ਕੇ 6 ਲੱਖ ਰੁਪਏ ਲੁੱਟ ਕੇ ਲੈ ਜਾਣ ਦੀ ਘਟਨਾ, ਪੁਲਸ ਨੇ ਅੱਜ ਸਵੇਰੇ ਮਨੀ ਚੇਂਜਰ ਦੀ ਦੁਕਾਨ ਨੂੰ ਲੁੱਟਣ ਆਏ ਦੋ ਲੁਟੇਰਿਆਂ ਨੂੰ ਫੜਨ ਤੋਂ ਬਾਅਦ ਪੁਲਸ ਹੁਣ ਕੁਝ ਮਹੀਨੇ ਪਹਿਲਾਂ ਦਾਣਾ ਮੰਡੀ ਫਿਲੌਰ ਤੋਂ ਹੋਈ ਲੁਟ ਦੀ ਘਟਨਾ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਦੇਖ ਰਹੀ ਹੈ ਕਿਉਂਕਿ ਉਸ ਸਮੇਂ 11 ਵਜੇ ਹੋਲਸੇਲ ਕਰਿਆਨੇ ਦੀ ਦੁਕਾਨ ਦਾ ਮੁਨੀਮ ਬੈਂਕ ਵਿਚ 6 ਲੱਖ ਰੁਪਏ ਜਮ੍ਹਾ ਕਰਵਾਉਣ ਜਾ ਰਿਹਾ ਸੀ, ਰਸਤੇ ਵਿਚ ਮੰਡੀ ਦੇ ਮੋੜ 'ਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਜਿਨ੍ਹਾਂ ਦੇ ਕੋਲ ਰਿਵਾਲਵਰ ਸੀ ਮੁਨੀਮ ਨੂੰ ਘੇਰ ਕੇ ਉਸਦੀ ਲੱਤ 'ਤੇ ਗੋਲੀ ਮਾਰ ਕੇ 6 ਲੱਖ ਰੁਪਏ ਦਾ ਬੈਗ ਲੈ ਕੇ ਫਰਾਰ ਹੋ ਗਏ । ਉਸਨੇ ਸਮੇਂ ਸਾਰੇ ਦੁਕਾਨਦਾਰ ਇਕ ਹੀ ਗੱਲ ਕਰ ਰਹੇ ਸੀ ਉਕਤ ਘਟਨਾ ਵਿਚ ਕਿਸੇ ਅੰਦਰ ਦੇ ਭੇਤੀ ਵਿਅਕਤੀ ਦਾ ਹੱਥ ਹੈ। ਜਦੋਂ ਜਿਸ ਮੁਨੀਮ ਨੂੰ ਲੁਟੇਰਿਆਂ ਨੇ ਗੋਲੀ ਮਾਰ ਕੇ ਰੁਪਏ ਦਾ ਬੈਗ ਖੋਹਿਆ ਸੀ ਉਹ ਮੁਨੀਮ ਪਿੰਡ ਬਕਾਪੁਰ ਦਾ ਰਹਿਣ ਵਾਲਾ ਹੈ ਅਤੇ ਅੱਜ ਜਿਨ੍ਹਾਂ 2 ਲੁਟੇਰਿਆਂ ਨੂੰ ਪੁਲਸ ਨੇ ਫੜਿਆ ਹੈ ਉਨ੍ਹਾਂ ਵਿਚੋਂ ਇਕ ਲੁਟੇਰਾ ਰਵੀ ਕੁਮਾਰ ਜੋ ਆਪਣੀ ਹੀ ਗੋਲੀ ਨਾਲ ਜ਼ਖਮੀ ਹੋ ਗਿਆ, ਉਹ ਵੀ ਪਿੰਡ ਬਕਾਪੁਰ ਦਾ ਹੀ ਰਹਿਣ ਵਾਲਾ ਹੈ, ਸੂਤਰਾਂ ਦੇ ਅਨੁਸਾਰ ਉਕਤ ਮੁਨੀਮ ਦੇ ਜਾਣ ਪਹਿਚਾਣ ਦਾ ਹੈ । ਜਿਸ ਕਾਰਨ ਪੁਲਸ ਇਸ ਘਟਨਾ ਦੇ ਨਾਲ ਉਸ ਵਕਤ ਹੋਈ 6 ਲੱਖ ਦੀ ਲੁੱਟ ਦੀ ਘਟਨਾ ਨੂੰ ਵੀ ਕੜੀ ਦੇ ਨਾਲ ਜੋੜ ਕੇ ਹੱਲ ਕਰਨ ਵਿਚ ਲੱਗੀ ਹੋਈ ਹੈ ।
ਅਕਾਲੀ ਦਲ ਤੇ ਭਾਜਪਾ ਦੀ ਖਿਚੋਤਾਣ ਨਾਲ ਕਿਸਾਨਾਂ ਨੂੰ ਹੋ ਰਿਹਾ ਨੁਕਸਾਨ : ਰਵਨੀਤ ਬਿੱਟੂ
NEXT STORY