ਮੋਹਾਲੀ-ਕਾਲੋਨਾਈਜਰ ਦਵਿੰਦਰ ਗਿੱਲ ਦੀ ਪਤਨੀ ਕ੍ਰਿਸਪੀ ਖਹਿਰਾ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ ਆ ਗਈ ਹੈ। ਨਵਾਂਸ਼ਹਿਰ ਦੀ ਰਹਿਣ ਵਾਲੀ ਲਵਲੀਨ ਕੌਰ ਨੇ ਫੇਜ-11 ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਭਾਰਤੀ ਇਮੀਗ੍ਰੇਸ਼ਨ ਦੀ ਮਾਲਕਣ ਕ੍ਰਿਸਪੀ ਖਹਿਰਾ ਅਤੇ ਉਸ ਦੇ ਪਾਰਟਨਰ ਮਨਪ੍ਰੀਤ ਸਿੰਘ ਮੈਂਡੀ, ਅਜੇ ਰਾਣਾ ਅਤੇ ਫਿਜਾ ਵਰਮਾ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠਗੀ ਕੀਤੀ ਹੈ।
ਇਸ ਤੋਂ ਬਾਅਦ ਪੁਲਸ ਨੇ ਉਕਤ ਔਰਤ ਦੀ ਸ਼ਿਕਾਇਤ 'ਤੇ ਕ੍ਰਿਸਪੀ ਖਹਿਰਾ ਸਮੇਤ ਹੋਰ ਸਾਰਿਆਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲਵਲੀਨ ਨੇ ਦੱਸਿਆ ਕਿ ਉਸ ਦਾ ਕ੍ਰਿਸਪੀ ਖਹਿਰਾ ਦੇ ਨਾਲ ਇਕ ਲੱਖ, 85 ਹਜ਼ਾਰ ਰੁਪਏ 'ਚ ਵਿਦੇਸ਼ ਭੇਜਣ ਦਾ ਸੌਦਾ ਤੈਅ ਹੋਇਆ ਸੀ, ਜਦੋਂ ਕਿ ਉਸ ਵਲੋਂ ਸਾਰੇ ਪੈਸੇ ਦੇਣ ਦੇ ਬਾਵਜੂਦ ਵੀ ਕ੍ਰਿਸਪੀ ਨੇ ਉਸ ਨੂੰ ਨਾਂ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ।
ਸ਼ਾਤਰਾਂ ਵੱਲੋਂ ਚੋਰੀ ਕਰਨ ਦੇ ਢੰਗ ਨੂੰ ਸੁਣ ਰਹਿ ਜਾਓਗੇ ਹੱਕੇ ਬੱਕੇ (ਦੇਖੋ ਤਸਵੀਰਾਂ)
NEXT STORY