ਲੁਧਿਆਣਾ— ਧੀ ਦੀ ਡੋਲੀ ਤੋਰਨਾ ਕਿਸੇ ਵੀ ਬਾਬੁਲ ਦਾ ਸੁਪਨਾ ਹੁੰਦਾ ਹੈ ਪਰ ਇਸ ਪਿਤਾ ਦਾ ਇਹ ਸੁਪਨਾ ਜਦੋਂ ਪੂਰਾ ਹੋਣ ਲੱਗਾ ਤਾਂ ਉਹ ਉਸ ਦੇ ਸ਼ਗਨ ਮਨਾਉਣ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਘਰ ਵਿਚ ਧੀ ਦੇ ਵਿਆਹ ਦੀਆਂ ਸ਼ਹਿਨਾਈਆਂ ਗੂੰਜਣ ਤੋਂ ਪਹਿਲਾਂ ਹੀ ਵਿਰਲਾਪ ਦੀਆਂ ਆਵਾਜ਼ਾਂ ਗੂੰਜੀਆਂ। ਇਹ ਦਰਦਨਾਕ ਹਾਦਸਾ ਵਾਪਰਿਆ ਲੁਧਿਆਣੇ ਦੇ ਢੋਲੇਵਾਲ ਪਿੰਡ 'ਚ। ਢੋਲੇਵਾਲ ਦੇ ਪ੍ਰਤਾਪ ਨਗਰ ਦੇ ਰਹਿਣ ਵਾਲੇ 54 ਸਾਲਾ ਪ੍ਰਦੀਪ ਕੁਮਾਰ ਕੌਸ਼ਲ ਦੀ ਧੀ ਦਾ ਵਿਆਹ 3 ਦਸੰਬਰ ਨੂੰ ਹੋਣਾ ਸੀ। ਸੋਮਵਾਰ ਨੂੰ ਸਾਰਾ ਪਰਿਵਾਰ ਧੀ ਦਾ ਸ਼ਗਨ ਲੈ ਕੇ ਜਾਣ ਦੀ ਤਿਆਰੀ ਵਿਚ ਸੀ ਕਿ ਸਵੇਰ ਨੂੰ ਸੈਰ 'ਤੇ ਗਏ ਪ੍ਰਦੀਪ ਕੁਮਾਰ ਦੀ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਹਾਦਸੇ ਦੀ ਖਬਰ ਸੁਣ ਕੇ ਪ੍ਰਦੀਪ ਕੁਮਾਰ ਦੇ ਪਰਿਵਾਰ ਦੀਆਂ ਧਾਹਾਂ ਨਿਕਲ ਗਈਆਂ।
ਪ੍ਰਦੀਪ ਕੁਮਾਰ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਹੈ। ਉਸ ਦੇ ਬੇਟੇ ਨੇ ਦੱਸਿਆ ਕਿ ਪ੍ਰਦੀਪ ਹਮੇਸ਼ਾ ਵਾਂਗ ਸਵੇਰੇ ਸਾਢੇ ਪੰਜ ਵਜੇ ਸੈਰ ਲਈ ਗਿਆ ਸੀ ਅਤੇ ਉੱਥੇ ਟ੍ਰੇਨ ਦੀ ਲਪੇਟ ਵਿਚ ਆ ਗਿਆ।
ਕ੍ਰਿਸਪੀ ਖਹਿਰਾ ਫਿਰ ਵਿਵਾਦਾਂ ਦੇ ਘੇਰੇ 'ਚ
NEXT STORY