ਪਟਿਆਲਾ : 1993 'ਚ ਹਰਜਿੰਦਰ ਸਿੰਘ ਨਾਮਕ ਵਿਅਕਤੀ ਦਾ ਫਰਜ਼ੀ ਐਨਕਾਊਂਟਰ ਕਰਨ ਵਾਲੇ ਯੂ.ਪੀ. ਪੁਲਸ ਦੇ 4 ਮੁਲਾਜ਼ਮਾਂ ਨੂੰ ਪਟਿਆਲਾ 'ਚ ਸੀ.ਬੀ.ਆਈ. ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਦੋਸ਼ੀਆਂ 'ਚ ਯੂ.ਪੀ. ਪੁਲਸ ਦੇ ਐਸ.ਪੀ.ਆਰ.ਕੇ. ਸਿੰਘ, ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਦੋ ਹੋਰ ਕਰਮਚਾਰੀ ਵਿਰਜ ਲਾਲ ਵਰਮਾ ਅਤੇ ਉਂਕਾਰ ਸਿੰਘ ਸ਼ਾਮਲ ਹਨ।
ਉਧਰ ਦੋਸ਼ੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਕੋਰਟ ਦੇ ਨਤੀਜੇ ਨੂੰ ਗਲਤ ਕਹਿੰਦੇ ਹੋਏ ਹਾਈਕੋਰਟ 'ਚ ਮਾਮਲਾ ਲੈ ਕੇ ਜਾਣ ਦੀ ਗੱਲ ਆਖੀ ਹੈ। ਜਿੱਥੇ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਸੀ.ਬੀ.ਆਈ. ਦੀ ਜਾਂਚ ਤੋਂ ਬਾਅਦ ਸਜ਼ਾ ਦਾ ਫਰਮਾਨ ਸੁਣਾਇਆ ਗਿਆ ਹੈ ਉਥੇ ਹੀ ਆਪਣਾ ਪੁੱਤ ਗਵਾ ਚੁੱਕੇ ਪਿਓ ਦੀਆਂ ਅੱਖਾਂ ਦੇ ਹੰਝੂ ਇਨਸਾਫ ਮਿਲਣ 'ਤੇ ਵੀ ਰੁੱਕਣ ਦਾ ਨਾਂ ਨਹੀਂ ਲੈ ਰਹੇ।
ਪੁਲਸ ਫੋਰਸ ਦੀ ਨਿਗਰਾਨੀ ਹੇਠ ਗੁਰੂ ਨਗਰੀ ਦੀ ਸਫਾਈ ਸ਼ੁਰੂ (ਵੀਡੀਓ)
NEXT STORY