ਜਲੰਧਰ (ਮਹੇਸ਼)-ਸ਼ਹਿਰ ਦੇ ਵਾਰਡ ਨੰਬਰ-11 ਦੇ ਖੇਤਰ ਢਿਲਵਾਂ ਦੇ ਇਕ ਸਕੂਲ ਵਿਚ ਸੋਮਵਾਰ ਨੂੰ ਇਕ ਮਹਿਲਾ ਟੀਚਰ ਨੂੰ ਉਸ ਦੀਆਂ ਸਾਥੀ ਟੀਚਰਾਂ ਨੇ ਸਕੂਲ ਵਿਚ ਹੀ ਕੁੱਟ ਸੁੱਟਿਆ। ਗੰਭੀਰ ਰੂਪ ਨਾਲ ਜ਼ਖ਼ਮੀ ਹੋਈ ਰਾਣੀ ਪਤਨੀ ਰਵਿੰਦਰ ਨਾਮਕ ਉਕਤ ਟੀਚਰ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜ਼ਖ਼ਮੀ ਟੀਚਰ ਨੇ ਥਾਣਾ ਰਾਮਾਮੰਡੀ ਦੀ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਹ ਢਿਲਵਾਂ ਦੇ ਸਰਕਾਰੀ ਸਕੂਲ ਵਿਚ ਪੜ੍ਹਾਉਂਦੀ ਹੈ। ਉਸਦੇ ਨਾਲ ਮੌਜੂਦ ਹੋਰ ਟੀਚਰਾਂ ਰੰਜਿਸ਼ ਰੱਖਦੀਆਂ ਹਨ। ਉਸਨੇ ਦੱਸਿਆ ਕਿ ਅੱਜ ਉਹ ਸਕੂਲ ਦੇ ਦਫਤਰ ਵਿਚ ਮੌਜੂਦ ਸੀ। ਉਥੇ ਆ ਕੇ ਹੋਰ ਟੀਚਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸਨੇ ਪੁਲਸ ਨੂੰ ਉਸਨੂੰ ਕੁੱਟਣ ਵਾਲੀਆਂ ਟੀਚਰਾਂ ਦੇ ਨਾਂ ਵੀ ਦੱਸ ਦਿੱਤੇ ਹਨ।
ਇਨਸਾਫ ਤਾਂ ਮਿਲ ਗਿਆ ਪਰ ਸਾਡਾ ਪੁੱਤ ਕਿੱਥੋਂ ਮਿਲੂ (ਵੀਡੀਓ)
NEXT STORY