ਨਵੀਂ ਦਿੱਲੀ : ਪੂਰੇ ਦੇਸ਼ ਦੇ ਰੇਲਵੇ ਸਟੇਸ਼ਨਾਂ ਦੀ ਸਫਾਈ ਨੂੰ ਮੁਖ ਰੱਖਦਿਆਂ ਰੇਲਵੇ ਬੋਰਡ ਹੁਣ ਦੇਸ਼ ਦੇ ਲੱਗਭਗ 50 ਸਟੇਸ਼ਨਾਂ ਨੂੰ ਚਮਕਾਉਣ ਦਾ ਕੰਮ ਨਿਜੀ ਹੱਥਾਂ 'ਚ ਸੌਂਪ ਦੇਵੇਗਾ। ਨਵੇਂ ਸਿਸਟਮ ਦੇ ਤਹਿਤ ਹੁਣ ਨਾ ਸਿਰਫ ਪਲੇਟਫਾਰਮ, ਸਗੋਂ ਲਿਫਟ, ਟ੍ਰੈਕ, ਐਸਕੇਲੇਟਰ, ਫੁਟਓਵਰ ਬਰਿਜ ਦੀ ਵੀ ਸਫਾਈ ਹੋਵੇਗੀ। ਪੈਸਟ ਕੰਟਰੋਲ ਵੀ ਹੋਵੇਗਾ। ਇਸ ਸੰਬੰਧੀ ਰੇਲਵੇ ਬੋਰਡ ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਰੇਲਵੇ ਸੂਤਰਾਂ ਅਨੁਸਾਰ ਨਵੀਂ ਵਿਵਸਥਾ ਲਈ ਹਰ ਰੇਲਵੇ ਜ਼ੋਨ ਦੇ ਤਿੰਨ ਸਟੇਸ਼ਨ ਚੁਣੇ ਗਏ ਹਨ ਪਰ ਨਾਰਦਨ ਰੇਲਵੇ ਦੇ ਪੰਜ ਸਟੇਸ਼ਨਾਂ ਨੂੰ ਇਸ ਦੇ ਘੇਰੇ 'ਚ ਲਿਆਂਦਾ ਗਿਆ ਹੈ। ਇਨ੍ਹਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਇਲਾਕੇ ਵਾਰਾਣਸੀ ਅਤੇ ਗ੍ਰਹਿਮੰਤਰੀ ਰਾਜਨਾਥ ਸਿੰਘ ਦੇ ਚੋਣ ਇਲਾਕੇ ਲਖਨਊ ਦੇ ਰੇਲਵੇ ਸਟੇਸ਼ਨ ਵੀ ਸ਼ਾਮਲ ਹਨ।
ਨਵੀਂ ਵਿਵਸਥਾ ਵਿਚ ਹੋਵੇਗਾ ਇਹ ਸਭ-
1. ਠੇਕੇਦਾਰ ਦੀ ਚੋਣ ਬੋਲੀ ਰਾਹੀਂ ਹੋਵੇਗੀ। 2. ਠੇਕੇਦਾਰ ਨੂੰ ਘੱਟੋ-ਘੱਟ ਤੈਅ ਯੋਗਤਾ ਪੂਰੀ ਕਰਨੀ ਪਏਗੀ। 3. ਸਫਾਈ ਦਾ ਠੇਕਾ ਤਿੰਨ ਸਾਲ ਲਈ ਦਿੱਤਾ ਜਾਏਗਾ। 4. ਠੇਕੇਦਾਰ ਨੂੰ ਤਕਨੀਕੀ ਅਤੇ ਵਿੱਤੀ ਬੋਲੀ ਪੇਸ਼ ਕਰਨੀ ਪਏਗੀ। 5. ਉਸ ਨੂੰ ਦੱਸਣਾ ਪਏਗਾ ਕਿ ਉਸ ਕੋਲ ਆਧੁਨਿਕ ਮਸ਼ੀਨਾਂ ਹਨ ਜਾਂ ਨਹੀਂ। 6. ਸਫਾਈ ਵਿਵਸਥਾ ਵਿਚ ਪੈਸਟ ਕੰਟਰੋਲ ਦਾ ਕੰਮ ਵੀ ਸ਼ਾਮਲ ਹੋਵੇਗਾ। 7. ਸਫਾਈ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕੀਤੀ ਜਾਏਗੀ। 8. ਟਿਕਟਿੰਗ ਏਰੀਆ 'ਚ ਅਣਲੋੜੀਂਦੇ ਲੋਕ ਨਾ ਆ ਸਕਣ, ਇਸ ਦਾ ਵੀ ਪੂਰਾ ਧਿਆਨ ਰੱਖਿਆ ਜਾਏਗਾ।
ਜਿਨ੍ਹਾਂ 50 ਸਟੇਸ਼ਨਾਂ ਦੀ ਸਫਾਈ ਨੂੰ ਟੀਚਾ ਮੰਨਿਆ ਗਿਆ ਹੈ, ਉਨ੍ਹਾਂ 'ਚ ਲੁਧਿਆਣਾ, ਨਵੀਂ ਦਿੱਲੀ, ਦਿੱਲੀ, ਵਾਰਾਣਸੀ, ਲਖਨਊ, ਜੈਪੁਰ, ਜੋਧਪੁਰ, ਅਜਮੇਰ, ਕੋਟਾ, ਭੋਪਾਲ, ਜਬਲਪੁਰ, ਰਾਏਪੁਰ, ਬਿਲਾਸਪੁਰ, ਦੁਰਗ, ਪਟਨਾ, ਮੁਗਲਸਰਾਏ, ਗਯਾ, ਰਾਂਚੀ, ਖੜਗਪੁਰ, ਟਾਟਾਨਗਰ, ਨਾਸਿਕ ਰੋਡ, ਸੋਲਾਪੁਰ, ਜਲਗਾਂਵ, ਮੁੰਬਈ ਸੈਂਟਰਲ, ਬਾਂਦ੍ਰਾ ਟਰਮਿਨਸ, ਵਡੋਦਰਾ, ਇਲਾਹਾਬਾਦ, ਕਾਨਪੁਰ ਅਤੇ ਝਾਂਸੀ ਦੇ ਨਾਂ ਮੁਖ ਹਨ।
ਜੈਡ ਪਲੱਸ ਸੁਰੱਖਿਆ 'ਚ ਹੋਵੇਗਾ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ
NEXT STORY