ਜਲੰਧਰ- ਪੰਜਾਬ ਦੇ ਨੂਰਮਹਿਲ ਸਥਿਤ ਦਿਵਿਆ ਜੋਤੀ ਜਾਗ੍ਰਿਤੀ ਸੰਸਥਾ ਦੇ ਸੰਸਥਾਪਕ ਆਸ਼ੂਤੋਸ਼ ਦੇ ਮਹਾਰਾਜ ਦਾ ਸੰਸਤਾਰ ਜੈਡ ਪਲੱਸ ਸੁਰੱਖਿਆ ਦੇ ਵਿਚ ਹੋਵੇਗਾ।
ਪਿਛਲੇ 10 ਮਹੀਨਿਆਂ ਤੋਂ ਡਿਪ ਫ੍ਰਿਜ 'ਚ ਰੱਖੀ ਗਈ ਲਾਸ਼ ਨੂੰ ਲੈ ਕੇ ਪੈਰੋਕਾਰ ਦਾ ਮਹਾਰਾਜ ਦੀ ਡੂੰਘੀ ਸਮਾਧੀ ਦਾ ਵਹਿਮ ਉਸ ਸਮੇਂ ਟੁੱਟ ਗਿਆ ਜਦੋਂ ਪੰਜਾਬ 'ਚ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਨੂੰ 15 ਦਿਨਾਂ ਅੰਦਰ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕੀਤੇ ਜਾਣ ਦੇ ਹੁਕਮ ਦਿੱਤੇ। ਅੰਤਿਮ ਸੰਸਕਾਰ ਲਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀ. ਜੀ. ਪੀ ਦੀ ਪ੍ਰਧਾਨਗੀ 'ਚ ਇਕ ਕਮੇਟੀ ਬਣਾਈ ਹੈ ਜਿਸ ਦੀ ਨਿਗਰਾਨੀ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੋਰਟ ਦੇ ਹੁਕਮ ਤੋਂ ਬਾਅਦ ਨੂਰਮਹਿਲ ਡੇਰੇ ਦੇ ਆਲੇ-ਦੁਆਲੇ ਅਤੇ ਡੇਰੇ ਨੂੰ ਜਾਣ ਵਾਲੇ ਸਾਰੇ ਰਸਤਿਆਂ 'ਤੇ ਸਖਤ ਪ੍ਰਬੰਧ ਕੀਤੇ ਗਏ ਹਨ। ਡੇਰੇ ਦੇ ਪੈਰੋਕਾਰਾਂ ਦਾ ਅੰਦਰ ਜਾਣ ਦੇ ਮਾਮਲੇ ਨੂੰ ਲੈ ਕੇ ਹੁਣ ਤੋਂ ਹੀ ਪੁਲਸ ਨਾਲ ਵਿਵਾਦ ਸ਼ੁਰੂ ਹੋ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਗਾਈ ਚੀਨ 'ਚ ਛਪੇ ਪਾਵਨ ਸਰੂਪਾਂ 'ਤੇ ਪਾਬੰਦੀ
NEXT STORY