ਝਬਾਲ (ਨਰਿੰਦਰ, ਮੱਖਣ)- ਸਥਾਨਕ ਅੱਡਾ ਝਬਾਲ ਵਿਚੋਂ ਬੀਤੀ ਰਾਤ ਭਿੱਖੀਵਿੰਡ ਰੋਡ ਤੋਂ ਲੁਟੇਰੇ ਐਕਸਿਸ ਬੈਂਕ ਦੇ ਏ.ਟੀ.ਐੱਮ ਦੀ ਮਸ਼ੀਨ ਪੁੱਟ ਕੇ ਲੈ ਗਏ। ਇਸ ਸੰਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਭਿੱਖੀਵਿੰਡ ਰੋਡ ਅੱਡਾ ਝਬਾਲ ਪ੍ਰਾਈਵੇਟ ਐਕਸਿਸ ਬੈਂਕ ਦੇ ਏ.ਟੀ.ਐੱਮ. ਲਗਾਇਆ ਸੀ ਜਿੱਥੇ ਬਕਾਇਦਾ ਰਾਤ ਦਾ ਸਕਿਓਰਟੀ ਗਾਰਡ ਵੀ ਡਿਊਟੀ ਉੱਪਰ ਸੀ ਪਰ ਗਾਰਡ ਸਵੇਰੇ ਚੜ੍ਹਦੇ 4 ਕੁ ਵਜੇ ਕਿਤੇ ਚਲਾ ਗਿਆ ਅਤੇ ਮਗਰੋਂ ਗੱਡੀ ਸਵਾਰ ਲੁਟੇਰਿਆਂ ਨੇ ਗੱਡੀ ਦੇ ਨਾਲ ਏ.ਟੀ.ਐੱਮ ਪੁੱਟ ਕੇ ਸਮੇਤ ਮਸ਼ੀਨ ਹੀ ਲੈ ਗਏ। ਜਿਸ ਦਾ ਪਤਾ ਪੁਲਸ ਨੂੰ ਸਵੇਰੇ ਲੱਗਾ। ਅੱਜ ਤੋਂ ਦੋ ਕੁ ਮਹੀਨੇ ਪਹਿਲਾਂ ਵੀ ਅੰਮ੍ਰਿਤਸਰ ਰੋਡ ਝਬਾਲ ਤੋਂ ਲੁਟੇਰੇ ਰਾਤ ਸਮੇਂ ਏ.ਟੀ.ਐੱਮ. ਹੀ ਮਸ਼ੀਨ ਪੁੱਟ ਕੇ ਲੈ ਗਏ ਸਨ। ਇਸ ਸੰਬੰਧੀ ਜਦੋਂ ਮੈਨੇਜਰ ਐਕਸਿਸ ਬੈਂਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ 'ਤੇ ਹਨ ਬੈਂਕ ਤੋਂ ਪਤਾ ਕਰ ਲਵੋ ਜਦੋਂ ਬੈਂਕ ਵਿਚੋਂ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਪੈਸੇ ਏ.ਟੀ.ਐੱਮ ਵਿਚ ਪ੍ਰਾਈਵੇਟ ਕੰਪਨੀ ਦੇ ਕਰਿੰਦੇ ਪਾਉਂਦੇ ਸਨ ਸਾਨੂੰ ਪਤਾ ਨਹੀਂ, ਜਦੋਂਕਿ ਪੁੱਟ ਕੇ ਖੜੀ ਏ.ਟੀ.ਐੱਮ. ਮਸ਼ੀਨ ਵਿਚੋਂ ਜਿੰਨੇ ਪੈਸੇ ਗਏ ਬਾਰੇ ਸਹੀ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਨੂਰਮਹਿਲੀਆਂ ਨੇ ਲਗਾਈ ਸੀ ਗੁਰਦੁਆਰਾ ਸਾਹਿਬ 'ਚ ਅੱਗ- ਜੱਥੇਦਾਰ (ਵੀਡੀਓ)
NEXT STORY