ਦਿੜ੍ਹਬਾ ਮੰਡੀ : ਮੰਗਲਵਾਰ ਸਵੇਰੇ ਨੈਸ਼ਨਲ ਹਾਈਵੇ 'ਤੇ ਪਿੰਡ ਤੂਰਬੰਨਜਾਰਾ ਨੇੜੇ ਇਕ ਤੰਗ ਪੁਲ ਕਾਰਨ ਵਾਪਰੇ ਹਾਦਸੇ ਵਿਚ ਮਾਂ ਪੁੱਤਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਉਰਫ ਜੈਲਾ ਵਾਸੀ ਸਫੀਪੁਰ ਖੁਰਦ ਆਪਣੀ ਮਾਤਾ ਨਾਲ ਮਹਿਲਾ ਤੋਂ ਸਫੀਪੁਰ ਨੂੰ ਜਾ ਰਿਹਾ ਸੀ ਕਿ ਪਿੰਡ ਤੂਰਬੰਨਜਾਰਾ ਨੇੜੇ ਲੰਘਦੇ ਨਾਲੇ ਦੇ ਤੰਗ ਪੁਲ ਤੇ ਕਿਸੇ ਟਰੱਕ ਨੇ ਉਨ੍ਹਾਂ ਨੂੰ ਦਰੜ ਦਿੱਤਾ ਤੇ ਜੈਲੇ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੀ ਮਾਤਾ ਨੇ ਹਸਪਤਾਲ ਜਾਂਦਿਆ ਰਾਸਤੇ ਵਿਚ ਦਮ ਤੋੜ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਉਹ ਬੀਤੀ ਰਾਤ ਤੋਂ ਪਿੰਡ ਮਹਿਲਾ ਵਿਖੇ ਕਿਸੇ ਰਿਸ਼ਤੇਦਾਰ ਦੇ ਵਿਆਹ ਵਿਚ ਸਨ ਤੇ ਸਵੇਰੇ 5 ਵਜੇ ਪਸ਼ੂਆਂ ਦੀਆ ਧਾਰਾਂ ਕੱਢਣ ਆਪਣੇ ਪਿੰਡ ਜਾ ਰਹੇ ਸਨ ਕਿ ਹਾਦਸਾ ਵਾਪਰ ਗਿਆ।
ਕਿਉਂ ਸਮਝਿਆ ਤੂੰ ਮੈਨੂੰ ਬੋਝ ਨੀਂ ਮਾਏ? (ਵੀਡੀਓ)
NEXT STORY