ਅੰਮ੍ਰਿਤਸਰ- ਅੰਮ੍ਰਿਤਸਰ 'ਚ ਜ਼ਿਲਾ ਪ੍ਰਸ਼ਾਸਨ ਵੱਲੋਂ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਰੈੱਡ ਕਰਾਸ ਭਵਨ 'ਚ ਚਲਾਏ ਜਾ ਰਹੇ ਪਗੂੰੜੇ 'ਚ ਇਕ ਮਾਂ-ਬਾਪ ਆਪਣੀ ਮਾਸੂਮ ਬੇਟੀ ਨੂੰ ਛੱਡ ਕੇ ਚੱਲੇ ਗਏ। ਇਸ ਬੱਚੀ ਨੂੰ ਰੈੱਡ ਕਰਾਸ ਦੇ ਮੁਲਾਜ਼ਮਾਂ ਨੇ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦਾ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਅਨਾਥ ਆਸ਼ਰਮ 'ਚ ਭੇਜ ਦਿੱਤਾ ਜਾਵੇਗਾ। ਇਸ ਸੰਬੰਧ 'ਚ ਅੰਮ੍ਰਿਤਸਰ ਦੇ ਰੈੱਡ ਕਰਾਸ ਭਵਨ ਦੇ ਅਧਿਕਾਰੀ ਤਰੁਣਦੀਪ ਕੌਰ ਨੇ ਦੱਸਿਆ ਕਿ ਇਹ ਸਕੀਮ ਉਨ੍ਹਾਂ ਲੋਕਾਂ ਲਈ ਚਲਾਈ ਗਈ ਸੀ, ਜੋ ਕਿਸੇ ਕਾਰਨ ਆਪਣੇ ਬੱਚਿਆਂ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ ਅਤੇ ਸੜਕ ਕਿਨਾਰੇ ਸੁੱਟ ਦਿੰਦੇ ਹਨ। ਜ਼ਿਕਰਯੋਗ ਹੈ ਕਿ ਇਸ ਸਕੀਮ ਨੂੰ ਚਲਾਉਣ ਤੋਂ ਬਾਅਦ ਹੁਣ ਤੱਕ ਰੈੱਡ ਕਰਾਸ ਭਵਨ 'ਚ ਕੁੱਲ 85 ਬੱਚੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 81 ਲੜਕੀਆਂ ਅਤੇ 5 ਲੜਕੇ ਹਨ।
ਇਸ 14 ਸਾਲ ਦੇ ਬੱਚੇ ਦੀ ਅਸਲੀਅਤ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ (ਵੀਡੀਓ)
NEXT STORY