ਮੋਗਾ (ਆਜ਼ਾਦ)-ਜ਼ਿਲੇ ਦੇ ਪਿੰਡ ਕੜਾਹੇਵਾਲਾ ਕੋਲ ਟਰੱਕ ਅਤੇ ਕੈਂਟਰ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿਚ ਟਰੱਕ ਚਾਲਕ ਸੰਦੀਪ ਸਿੰਘ ਨਿਵਾਸੀ ਪਿੰਡ ਉਪਲੀ ਅਤੇ ਕੰਡਕਟਰ ਲਖਵੀਰ ਸਿੰਘ ਵਾਸੀ ਪਿੰਡ ਬੱਡਰੁੱਖਾ (ਸੰਗਰੂਰ) ਦੀ ਮੌਤ ਹੋ ਗਈ, ਜਦਕਿ ਕੈਂਟਰ ਚਾਲਕ ਦਲਵੀਰ ਸਿੰਘ ਨਿਵਾਸੀ ਪਿੰਡ ਮੁੰਡੀ ਜਮਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿਚ ਥਾਣਾ ਫਤਿਹਗੜ੍ਹ ਪੰਜਤੂਰ ਵਲੋਂ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਉਪਲੀ ਦੇ ਬਿਆਨਾਂ 'ਤੇ ਕੈਂਟਰ ਚਾਲਕ ਦਲਵੀਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਮੁੰਡੀ ਜਮਾਲ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੱਕ ਚਾਲਕ ਸੰਗਰੂਰ ਦੀ ਅਮਰ ਪ੍ਰਕਾਸ਼ ਪਲਾਈਵੁੱਡ ਫੈਕਟਰੀ 'ਚੋਂ ਪਲਾਈਵੁੱਡ ਭਰ ਕੇ ਅੰਮ੍ਰਿਤਸਰ ਜਾ ਰਿਹਾ ਸੀ, ਜਦਕਿ ਕੈਂਟਰ ਮਖੂ ਵਲੋਂ ਆ ਰਿਹਾ ਸੀ, ਜਦੋਂ ਉਹ ਬੱਸ ਅੱਡਾ ਪਿੰਡ ਕੜਾਹੇਵਾਲਾ ਦੇ ਨੇੜੇ ਪੁੱਜੇ ਤਾਂ ਦੋਵਾਂ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੋਬਿੰਦ ਸਿੰਘ ਨੇ ਕਿਹਾ ਕਿ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ 'ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ।
6 ਸਾਲਾਂ ਬੱਚੀ ਨਾਲ ਹੋਈ ਦਰਿੰਦਗੀ ਦੇਖ ਕੰਬ ਗਿਆ ਹਰ ਕੋਈ (ਦੇਖੋ ਤਸਵੀਰਾਂ)
NEXT STORY