ਰਾਮਾਂ ਮੰਡੀ (ਪਰਮਜੀਤ)-ਪਿਛਲੇ ਦਿਨੀਂ ਸਥਾਨਕ ਰਾਮਸਰਾ ਰੋਡ ਵਾਸੀ 6 ਸਾਲਾ ਲੜਕੀ ਅਗਵਾ ਹੋਈ ਲੜਕੀ ਦੀ ਬੁੱਧਵਾਰ ਦੇਰ ਸ਼ਾਮ ਖੇਤਾਂ 'ਚੋਂ ਅਰਧ ਨਗਨ ਲਾਸ਼ ਬਿਨਾਂ ਸਿਰ ਦੇ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਸ ਦੀ ਲਾਸ਼ ਅਜਿਹੀ ਅਵਸਥਾ ਸੀ ਕਿ ਦੇਖਣ ਵਾਲਿਆਂ ਕੰਬ ਉਠੇ। ਜ਼ਿਕਰਯੋਗ ਹੈ ਕਿ ਰਾਮਸਰਾ ਰੋਡ 'ਤੇ ਸਥਿਤ ਬਰਫ ਦੀ ਫੈਕਟਰੀ 'ਚ ਕੰਮ ਕਰਦੇ ਇਕ ਪਰਵਾਸੀ ਪਰਿਵਾਰ ਦੀ ਪਹਿਲੀ ਜਮਾਤ 'ਚ ਪੜ੍ਹਦੀ 6 ਸਾਲਾ ਨਾਬਾਲਗ ਲੜਕੀ ਦਾ ਅਗਵਾ ਹੋਣ ਦਾ ਮਾਮਲਾ ਰਾਮਾਂ ਪੁਲਸ ਦੁਆਰਾ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਕੀਤਾ ਗਿਆ ਸੀ, ਜਿਸਦੀ ਭਾਲ ਰਾਮਾਂ ਪੁਲਸ ਵਲੋਂ ਜਾਰੀ ਸੀ।
ਜਿਸ ਦੀ ਬੁੱਧਵਾਰ ਦੇਰ ਸ਼ਾਮ ਰਾਮਾਂ ਪੁਲਸ ਨੂੰ ਸੂਚਨਾ ਮਿਲੀ ਕਿ ਰਾਮਸਰਾ ਰੋਡ 'ਤੇ ਨਜ਼ਦੀਕ ਖੇਤਾਂ 'ਚ ਲੜਕੀ ਦੀ ਲਾਸ਼ ਪਈ ਹੈ, ਸੂਚਨਾਂ ਮਿਲਦੇ ਹੀ ਪੁਲਸ ਮੁਖੀ ਸਿਕੰਦਰ ਸਿੰਘ ਅਤੇ ਡੀ. ਐੱਸ. ਪੀ. ਮਲਕੀਤ ਸਿੰਘ ਸਮੇਤ ਪੁਲਸ ਪਾਰਟੀ ਘਟਨਾ ਸਥਾਨ 'ਤੇ ਪਹੁੰਚੇ। ਜਿੱਥੇ ਲੜਕੀ ਦੀ ਬਗੈਰ ਸਿਰ ਤੋਂ ਅਰਧ ਨਗਨ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਤਲਵੰਡੀ ਸਾਬੋ ਭੇਜ ਦਿੱਤਾ ਗਿਆ, ਜਿੱਥੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਸਿਰ ਨਾ ਹੋਣ ਕਾਰਨ ਉਸਦੀ ਲਾਸ਼ ਦਾ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਹੋਵੇਗਾ। ਰਾਮਾਂ ਪੁਲਸ ਨੇ ਨਾਬਾਲਗ ਲੜਕੀ ਦੇ ਹੋਏ ਇਸ ਕਤਲ ਨੂੰ ਲੈ ਕੇ ਨਾਮਾਲੂਮ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਕਤਲ ਦੀ ਗੁੱਥੀ ਸੁਲਝਾਉਣ ਲਈ ਵਿਸ਼ੇਸ਼ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਸ਼ੀਲੇ ਪਦਾਰਥਾਂ ਸਮੇਤ ਕਾਬੂ
NEXT STORY