ਜਲੰਧਰ(ਸੁਧੀਰ)-ਸਥਾਨਕ ਕਿਸ਼ਨਪੁਰਾ ਖੇਤਰ 'ਚ ਵਿਆਹ ਤੋਂ ਕੁਝ ਦਿਨ ਪਹਿਲਾਂ 1 ਲੜਕੀ ਨੂੰ ਬਹਿਲਾ-ਫੁਸਲਾ ਕੇ ਲੈ ਜਾਣ ਦੇ ਦੋਸ਼ 'ਚ ਅੱਜ ਲੜਕੀ ਦੇ ਪਰਿਵਾਰ ਵਾਲਿਆਂ ਨੇ ਆਪਣੇ ਸਮੱਰਥਕਾਂ ਦੇ ਨਾਲ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕੰਪਨੀ ਬਾਗ ਚੌਕ 'ਚ ਪ੍ਰਦਰਸ਼ਨ ਕੀਤਾ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੁਲਸ ਨੇ ਮਾਮਲਾ ਦਰਜ ਹੋਣ ਤੋਂ ਬਾਅਦ ਲੜਕੇ ਦੇ 1 ਭਰਾ ਨੂੰ ਕਾਬੂ ਕਰ ਲਿਆ। ਜਦੋਂ ਕਿ ਬਾਕੀ ਲੋਕ ਪੁਲਸ ਦੀ ਗ੍ਰਿ੍ਰਫਤ ਤੋਂ ਬਾਹਰ ਹਨ ਅਤੇ ਪੁਲਸ ਉਨ੍ਹਾਂ ਨੂੰ ਨਹੀਂ ਫੜ ਰਹੀ। ਲੜਕੀ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁੱਹਲੇ ਰਹਿਣ ਵਾਲਾ ਚਾਂਦ ਨਾਮਕ ਨੌਜਵਾਨ ਉਨ੍ਹਾਂ ਦੀ ਬੇਟੀ ਨੂੰ ਪ੍ਰੇਸ਼ਾਨ ਕਰਦਾ ਸੀ। ਜਿਸ ਸੰਬੰਧੀ ਉਨ੍ਹਾਂ ਨੇ ਚਾਂਦ ਨਾਮਕ ਨੌਜਵਾਨ ਦੇ ਮਾਪਿਆਂ ਨੂੰ ਸ਼ਿਕਾਇਤ ਕੀਤੀ ਸੀ। ਦੂਜੇ ਪਾਸੇ ਸੰਪਰਕ ਕਰਨ ਤੇ ਥਾਣਾ ਨੰ. 3 ਦੇ ਏ. ਐੱਸ. ਆਈ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲਸ ਦੋਸ਼ੀਆਂ ਦੇ ਮੋਬਾਈਲ ਦੀ ਕਾਲ ਡਿਟੇਲ ਤੇ ਹੋਰ ਕਈ ਪਹਿਲੂਆਂ ਬਾਰੇ ਛਾਣਬੀਨ ਕਰ ਰਹੀ ਹੈ। ਉੁਨ੍ਹਾਂ ਦੱਸਿਆ ਕਿ ਪੁਲਸ ਜਲਦੀ ਹੀ ਦੋਸ਼ੀਆਂ ਨੂੰ ਫੜ ਲਵੇਗੀ।
ਮੇਰੀ ਹਾਲਤ ਅਜਿਹੀ ਕਿ ਆਤਮ-ਹੱਤਿਆ ਕਰ ਲਵਾਂ (ਵੀਡੀਓ)
NEXT STORY