ਮਾਸਕੋ-ਏ.ਕੇ-47 ਅਸਾਲਟ ਰਾਈਫਲ ਲਈ ਦੁਨੀਆ 'ਚ ਮਸ਼ਹੂਰ ਰੂਸੀ ਕੰਪਨੀ ਕਲਾਸ਼ਨੀਕੋਵ ਨੇ ਆਪਣੇ ਅਕਸ ਨੂੰ ਨਿਖਾਰਨ ਦੀ ਯੋਜਨਾ ਅਧੀਨ ਇਕ ਨਵਾਂ ਲੋਗੋ ਜਾਂ ਟੈਗਲਾਈਨ ਅਪਣਾਇਆ ਹੈ। ਕੰਪਨੀ ਨੇ ਆਪਣੇ ਹਥਿਆਰਾਂ ਨੂੰ 'ਸ਼ਾਂਤੀ ਦਾ ਹਥਿਆਰ' (ਵੈਪੰਸ ਆਫ ਪੀਸ) ਦੱਸਿਆ ਹੈ। ਕਲਾਸ਼ਨੀਕੋਵ ਨੇ ਦੁਨੀਆ ਨੂੰ ਏ.ਕੇ-47 ਰਾਈਫਲ ਦਿੱਤੀ। ਇਹ ਰਾਈਫਲ ਏਸ਼ੀਆ ਅਤੇ ਅਫਰੀਕਾ ਮਹਾਦੀਪ 'ਚ ਸੁਰੱਖਿਆ ਬਲਾਂ ਨਾਲ-ਨਾਲ ਅੱਤਵਾਦੀ ਸੰਗਠਨਾਂ 'ਚ ਮਸ਼ਹੂਰ ਹੈ। ਕਲਾਸ਼ਨੀਕੋਵ ਜਾਂ ਏ.ਕੇ.-47 ਦੁਨੀਆ ਦਾ ਸਭ ਤੋਂ ਜਾਣਿਆ-ਪਛਾਣਿਆ ਹਥਿਆਰ ਹੈ। ਖਬਰਾਂ ਅਨੁਸਾਰ ਕੰਪਨੀ ਨੇ ਕੰਪਨੀ ਦੀ ਨਵੇਂ ਸਿਰੇ ਤੋਂ ਬ੍ਰਾਂਡਿੰਗ ਪਹਿਲ 'ਚ 380000 ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਕੀਤੀ ਹੈ। ਕਲਾਸ਼ਨੀਕੋਵ ਨੇ ਨਵੇਂ ਲੋਕਾਂ 'ਚ ਸੀ.ਕੇ. ਕਾਲੇ ਅਤੇ ਲਾਲ ਰੰਗ 'ਚ ਲਿਖਿਆ ਗਿਆ ਹੈ। ਇਸਦਾ ਵਿਸਥਾਰ ਕਲਾਸ਼ਨੀਕੋਵ ਕੰਸਰਨ ਹੈ, ਜਿਸ ਨੂੰ ਕੰਪਨੀ ਆਪਣਾ ਨਵਾਂ ਨਾਂ ਦੱਸਦੀ ਹੈ।
ਕੰਪਨੀ ਨੇ ਬਿਆਨ 'ਚ ਕਿਹਾ ਹੈ ਕਿ ਇਹ ਰੰਗ ਪੱਛਮੀ ਸਾਰਬੀਆ 'ਚ ਉਦਮੁਰਤੀਆ ਦੇ ਝੰਡੇ ਲਈ ਗਏ ਹਨ, ਜਿਥੇ ਕਲਸ਼ਨੀਕੋਵ ਦਾ ਮੁੱਖ ਕਾਰਖਾਨਾ ਹੈ। ਇਸ ਦੇ ਨਾਲ ਹੀ ਇਸ ਹਥਿਆਰ ਕੰਪਨੀ ਨੇ ਨਵਾਂ ਨਾਅਰਾ ਜਾਂ ਸਲੋਗਨ ਵੀ ਅਪਣਾਇਆ ਹੈ। ਅੰਗਰੇਜ਼ੀ 'ਚ ਇਹ ਸਲੋਗਨ 'ਸ਼ਾਂਤੀ ਦੀ ਰੱਖਿਆ' (ਪ੍ਰੋਟੈਕਟਿੰਗ ਪੀਸ) ਤੇ ਰੂਸੀ ਭਾਸ਼ਾ 'ਚ 'ਸ਼ਾਂਤੀ ਦੇ ਹਥਿਆਰ' (ਵੈਪੰਸ ਆਫ ਪੀਸ) ਨਿਕਲਦਾ ਹੈ। ਇਸਦੇ ਨਾਲ ਹੀ ਕੰਪਨੀ ਨੇ ਫੈਸ਼ਨ ਬਾਜ਼ਾਰ 'ਚ ਉਤਰਦੇ ਹੋਏ ਕੁਝ ਉਤਪਾਦ ਪੇਸ਼ ਕੀਤੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਦੁਨੀਆ 'ਚ 10 ਕਰੋੜ ਤੋਂ ਜ਼ਿਆਦਾ ਕਲਾਸ਼ਨੀਕੋਵ ਰਾਈਫਲਜ਼ ਵਿਕੀਆਂ ਹਨ। ਇਸ ਬੰਦੂਕ ਨੂੰ ਵਿਕਸਿਤ ਕਰਨ ਵਾਲੇ ਮਿਖਾਈਲ ਕਲਾਸ਼ਨੀਕੋਵ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ।
ਹਾਫਿਜ਼ ਸਈਦ ਦੀ ਰੈਲੀ ਅੱਜ, ਭਾਰਤ ਨੇ ਜਤਾਇਆ ਇਤਰਾਜ਼
NEXT STORY