ਸਪੋਰਟਸ ਡੈਸਕ-ਭਾਰਤ ਨੇ ਫਾਈਨਲ 'ਚ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਆਈ ਚੈਂਪੀਅਨਸ ਟਰਾਫੀ 2024 ਦਾ ਖਿਤਾਬ ਜਿੱਤ ਲਿਆ ਹੈ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਟੀਮ ਇੰਡੀਆ ਨੇ ਆਖਰਕਾਰ ਚੌਥੇ ਅਤੇ ਆਖਰੀ ਕੁਆਰਟਰ ਵਿੱਚ ਸ਼ਾਨਦਾਰ ਗੋਲ ਕਰਕੇ 1-0 ਦੀ ਬੜ੍ਹਤ ਬਣਾਈ, ਜੋ ਅੰਤ ਤੱਕ ਕਾਇਮ ਰਹੀ। ਮੈਚ ਦਾ ਇਕਲੌਤਾ ਗੋਲ ਭਾਰਤ ਦੇ ਜੁਗਰਾਜ ਨੇ ਕੀਤਾ। ਇਤਿਹਾਸ ਵਿੱਚ ਇਹ ਪੰਜਵੀਂ ਵਾਰ ਹੈ ਜਦੋਂ ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ ਹੈ।
ਇਹ ਵੀ ਪੜ੍ਹੋ-ICC ਦਾ ਵੱਡਾ ਐਲਾਨ, ਵਿਸ਼ਵ ਕੱਪ 'ਚ ਪੁਰਸ਼ਾਂ ਤੇ ਮਹਿਲਾਵਾਂ ਨੂੰ ਮਿਲੇਗੀ ਬਰਾਬਰ ਇਨਾਮੀ ਰਾਸ਼ੀ
ਮੈਚ ਦੀ ਸ਼ੁਰੂਆਤ 'ਚ ਚੀਨ ਨੇ ਹਮਲਾਵਰ ਰਵੱਈਆ ਅਪਣਾਉਂਦੇ ਹੋਏ ਭਾਰਤੀ ਡਿਫੈਂਸ ਨੂੰ ਬੈਕਫੁੱਟ 'ਤੇ ਖੜ੍ਹਾ ਕਰ ਦਿੱਤਾ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਦੋ ਪੈਨਲਟੀ ਕਾਰਨਰ ਮਿਲੇ, ਪਰ ਦੋਵੇਂ ਵਾਰ ਚੀਨੀ ਗੋਲਕੀਪਰ ਨੇ ਆਪਣਾ ਗੋਲ ਪੋਸਟ ਸੁਰੱਖਿਅਤ ਰੱਖਿਆ। ਦੂਜੇ ਅਤੇ ਤੀਜੇ ਕੁਆਰਟਰ ਵਿੱਚ ਵੀ ਦੋਵੇਂ ਟੀਮਾਂ ਨੇ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਮੈਚ ਦਾ ਇੱਕੋ ਇੱਕ ਗੋਲ 51ਵੇਂ ਮਿੰਟ ਵਿੱਚ ਆਇਆ, ਜਿੱਥੇ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਜੁਗਰਾਜ ਨੂੰ ਪਾਸ ਕੀਤਾ ਅਤੇ ਉਨ੍ਹਾਂ ਨੇ ਗੇਂਦ ਨੂੰ ਗੋਲ ਪੋਸਟ ਵਿੱਚ ਧੱਕ ਕੇ ਸ਼ਾਨਦਾਰ ਗੋਲ ਕੀਤਾ।
ਇਹ ਵੀ ਪੜ੍ਹੋ- ਸੈਫ ਅੰਡਰ-17 ਚੈਂਪੀਅਨਸ਼ਿਪ ਲਈ 23 ਮੈਂਬਰੀ ਭਾਰਤੀ ਟੀਮ ਦਾ ਐਲਾਨ
ਇਸ ਜਿੱਤ ਨਾਲ ਭਾਰਤ ਨੇ ਸੋਨ ਤਮਗਾ ਤੇ ਚੀਨ ਨੇ ਚਾਂਦੀ ਦਾ ਤਮਗਾ ਜਿੱਤ ਲਿਆ ਹੈ। ਉਥੇ ਹੀ ਪਾਕਿਸਤਾਨ ਨੇ ਤੀਜੇ ਸਥਾਨ ਲਈ ਮੈਚ 'ਚ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਦਿੱਤਾ ਸੀ। ਆਖਰੀ ਪਲਾਂ 'ਚ ਚੀਨ ਦੇ ਖਿਡਾਰੀਆਂ ਨੇ ਕਾਫੀ ਦੇਰ ਤੱਕ ਗੇਂਦ 'ਤੇ ਕਬਜ਼ਾ ਬਣਾਈ ਰੱਖਿਆ ਪਰ ਭਾਰਤ ਦਾ ਡਿਫੈਂਸ ਵੀ ਸ਼ਾਨਦਾਰ ਰਿਹਾ। ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਗਰੁੱਪ ਸਟੇਜ਼ ਦੌਰਾਨ ਭਾਰਤ ਅਤੇ ਚੀਨ ਆਹਮੋ-ਸਾਹਮਣੇ ਹੋਏ ਸਨ, ਜਿੱਥੇ ਟੀਮ ਇੰਡੀਆ ਨੇ 3-0 ਨਾਲ ਆਸਾਨ ਜਿੱਤ ਦਰਜ ਕੀਤੀ ਸੀ।
ਭਾਰਤ ਨੇ ਕਦੋਂ-ਕਦੋਂ ਜਿੱਤਿਆ ਖਿਤਾਬ?
ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ 2011 ਵਿੱਚ ਹੋਈ ਸੀ, ਜਿੱਥੇ ਭਾਰਤ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਇਸ ਤੋਂ ਬਾਅਦ 2016 'ਚ ਭਾਰਤ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਚੈਂਪੀਅਨਸ ਟਰਾਫੀ ਜਿੱਤੀ। 2018 ਵਿੱਚ, ਭਾਰਤ ਅਤੇ ਪਾਕਿਸਤਾਨ ਨੂੰ ਸੰਯੁਕਤ ਜੇਤੂ ਘੋਸ਼ਿਤ ਕੀਤਾ ਗਿਆ ਸੀ। 2023 'ਚ ਹੋਈ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਭਾਰਤ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੌਥੀ ਵਾਰ ਇਹ ਟਰਾਫੀ ਜਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੁੱਟਬਾਲ ਆਸਟ੍ਰੇਲੀਆ ਨੇ ਟੌਮ ਸੇਰਮਨੀ ਨੂੰ ਮਹਿਲਾ ਟੀਮ ਦਾ ਅੰਤਰਿਮ ਕੋਚ ਕੀਤਾ ਨਿਯੁਕਤ
NEXT STORY