ਵਾਸ਼ਿੰਗਟਨ-ਸਾਰੀ ਦੁਨੀਆ 'ਚ ਆਪਣੀ ਕਾਰਜਸ਼ੈਲੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਖੂਬ ਤਾਰੀਫ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਮੋਦੀ ਨੇ ਭਾਰਤ 'ਚ ਨੌਕਰਸ਼ਾਹੀ ਦੀ ਸੁਸਤੀ ਨੂੰ ਖਤਮ ਕੀਤਾ ਹੈ। ਉਨ੍ਹਾਂ ਨੇ ਇਹ ਗੱਲ ਮੋਦੀ ਨੂੰ 'ਮੈਫ ਆਫ ਐਕਸ਼ਨ' ਕਹਿਣ ਦੇ ਇਕ ਮਹੀਨੇ ਬਾਅਦ ਆਖੀ ਹੈ।
ਹਾਲਾਂਕਿ ਓਬਾਮਾ ਨੇ ਇਹ ਵੀ ਕਿਹਾ ਕਿ ਅਜੇ ਦੇਖਣਾ ਬਾਕੀ ਹੈ ਕਿ ਮੋਦੀ ਆਪਣੇ ਯਤਨਾਂ ਨਾਲ ਕਿੰਨੇ ਸਫਲ ਪ੍ਰਧਾਨ ਮੰਤਰੀ ਬਣ ਪਾਉਂਦੇ ਹਨ। ਓਬਾਮਾ ਨੇ ਇਹ ਗੱਲਾਂ ਬਿਜਨੈਸ ਰਾਊਂਡ ਟੇਬਲ 'ਤੇ ਆਖੀਆਂ, ਜਿਸ 'ਚ ਅਮਰੀਕਾ ਦੇ ਟੌਪ ਬਿਜਨੈਸਮੈਨ ਸ਼ਾਮਲ ਹੋਏ ਸਨ। ਬਿਜਨੈਸ ਰਾਊਂਡ ਟੇਬਲ ਦਾ ਆਯੋਜਨ ਅਮਰੀਕੀ ਅਤੇ ਵਿਸ਼ਵ ਦੀ ਆਰਥਕ ਸਥਿਤੀ ਦੀ ਚਰਚਾ ਲਈ ਆਯੋਜਿਤ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਬੀਜਿੰਗ, ਮਿਆਂਮਰ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਦੀਆਂ 10 ਰੋਜ਼ਾ ਯਾਤਰਾ ਤੋਂ ਪਰਤਣ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਣਤੰਤਰ ਦਿਵਸ ਪਰੇਡ ਲਈ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਸੀ।
ਏ.ਏ.ਕੇ-47ਕੇ-47 ਨੂੰ ਦਿੱਤਾ 'ਸ਼ਾਂਤੀ ਦੇ ਹਥਿਆਰ' ਦਾ ਖਿਤਾਬ
NEXT STORY