ਢਾਕਾ— ਭਗੋੜੇ ਅੰਡਰਵਰਲਡ ਦੇ ਡੌਨ ਦਾਊਦ ਇਬਰਾਹਿਮ ਦੇ ਇਕ ਕਰੀਬੀ ਸਹਿਯੋਗੀ ਨੂੰ ਬੰਗਲਾਦੇਸ਼ ਵਿਚ ਗ੍ਰਿਫਤਾਰ ਕਰਕੇ ਸੰਭਾਵਿਤ ਅੱਤਵਾਦੀ ਸੰਬੰਧਾਂ ਨੂੰ ਲੈ ਕੇ ਪੁਛਗਿੱਛ ਲਈ ਉਸ ਨੂੰ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਸਾਲ 1997 ਵਿਚ ਸੰਗੀਤਕਾਰ ਗੁਲਸ਼ਾਨ ਕੁਮਾਰ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਅਬਦੁਲ ਰਉਫ ਉਰਫ ਦਾਊਦ ਮਰਚੈਂਟ ਨੂੰ ਇਥੋਂ ਦੀ ਇਕ ਅਦਾਲਤ ਨੇ ਤਿੰਨ ਦਿਨਾਂ ਦੀ ਪੁਲਸ ਹਿਰਾਸਤ ਵਿਚ ਭੇਜਿਆ ਹੈ।
ਮਰਚੈਂਟ (44) ਨੂੰ ਮਈ, 2009 ਬੰਗਲਾਦੇਸ਼ ਵਿਚ ਨਜਾਇਜ਼ ਰੂਪ ਨਾਲ ਦਾਖਲ ਹੋਣ ਲਈ ਪੰਜ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਇਥੋਂ ਦੀ ਪੁਲਸ ਨੇ ਦੁਬਾਰਾ ਗ੍ਰਿਫਤਾਰ ਕੀਤਾ ਹੈ। ਅਦਾਲਤ ਦੇ ਅਧਿਕਾਰੀਆਂ ਨੇ ਕਿਹਾ ਕਿ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਐੱਮ. ਨੁਰੂ ਮਿਆਂ ਮਰਚੈਂਟ ਨੂੰ ਤਿੰਨ ਦਿਨਾਂ ਦੀ ਪੁਲਸ ਹਿਰਾਸਤ ਵਿਚ ਭੇਜਿਆ ਹੈ।
ਪੁਲਸ ਨੇ ਉਸ ਦੀ ਸੱਤ ਦਿਨਾਂ ਦੀ ਹਿਰਾਸਤ ਮੰਗੀ ਸੀ। ਮਰਚੈਂਟ ਨੂੰ ਇਸ ਤੋਂ ਪਹਿਲਾਂ ਗੁਲਸ਼ਨ ਕੁਮਾਰ ਦੇ ਕਤਲ ਦੇ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਉਹ ਮੁੰਬਈ ਵਿਚ ਆਪਣੇ ਪਰਿਵਾਰ ਨੂੰ ਮਿਲਣ ਲਈ ਪੈਰੋਲ 'ਤੇ ਗਿਆ ਫਰਾਰ ਹੋ ਗਿਆ ਸੀ।
ਮਈ, 2009 ਵਿਚ ਬੰਗਲਾਦੇਸ਼ ਪੁਲਸ ਨੇ ਉਸ ਨੂੰ ਮੱਧ ਬ੍ਰਾਹਮਣਬਾਰੀਆ ਜ਼ਿਲੇ ਤੋਂ ਫਿਰ ਗ੍ਰਿਫਤਾਰ ਕੀਤਾ ਸੀ। ਮਰਚੈਂਟ ਨੂੰ ਬਾਅਦ ਵਿਚ ਬੰਗਲਦੇਸ਼ ਵਿਚ ਨਜਾਇਜ਼ ਢੰਗ ਨਾਲ ਰਹਿਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ ਜੇਲ੍ਹ ਵਿਚ ਪੰਜ ਸਾਲ ਦੀ ਸਜ਼ਾ ਕੱਟਣ ਤੋਂ ਦੋ ਦਿਨ ਪਹਿਲਾਂ ਉਪਨਗਰ ਗਾਜ਼ੀਪੁਰ ਦੀ ਕਾਸ਼ਿਮਪੁਰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।
ਕੀਨੀਆ 'ਚ ਕੈਫੇ 'ਤੇ ਹਮਲਾ
NEXT STORY