ਨੈਰੋਬੀ-ਕੀਨੀਆ ਦੇ ਗੈਰਿਸਾ ਸ਼ਹਿਰ 'ਚ ਬੁੱਧਵਾਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਇਕ ਕੈਫੇ 'ਚ ਬੰਬ ਸੁੱਟਿਆ, ਜਿਸ ਨਾਲ ਦੋ ਲੋਕ ਜ਼ਖਮੀ ਹੋ ਗਏ। ਸੂਬਾਈ ਪੁਲਸ ਉਪ ਕਮਿਸ਼ਨਰ ਮੂਸਾ ਯੇਗੋ ਨੇ ਦੱਸਿਆ ਕਿ ਗੈਰਿਸਾ ਸਹਿਰ ਸੋਮਾਲੀਆ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ। ਸੋਮਾਲੀਆ ਦੇ ਸਰਹੱਦੀ ਸ਼ਹਿਰਾਂ 'ਚ ਹਿੰਸਾ ਅਤੇ ਹਮਲਿਆਂ ਦੀ ਘਟਨਾਵਾਂ ਆਮ ਹਨ ਪਰ ਅੱਤਵਾਦੀ ਸੰਗਠਨ ਅਲ ਸ਼ਬਾਬ ਵਲੋਂ ਹਾਲ ਹੀ 'ਚ ਹੋਏ ਦੇ ਹਮਲਿਆਂ ਦੀ ਜ਼ਿੰਮੇਵਾਰੀ ਲਏ ਜਾਣ ਤੋਂ ਬਾਅਦ ਇਨ੍ਹਾਂ ਖੇਤਰਾਂ 'ਚ ਤਣਾਅ ਵਧ ਗਿਆ ਹੈ।
ਅਲ ਸ਼ਬਾਬ ਨੇ 22 ਨਵੰਬਰ ਨੂੰ ਇਕ ਬੱਸ ਨੂੰ ਅਗਵਾ ਕਰਕੇ ਉਸ 'ਚ ਸਵਾਰ 28 ਗੈਰ ਮੁਸਲਿਮ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਅੱਤਵਾਦੀਆਂ ਨੇ ਦੋ ਦਿਨ ਪਹਿਲਾਂ ਪੱਥਰ ਦੀ ਖਾਨ 'ਤੇ ਹਮਲਾ ਕਰਕੇ 36 ਕਰਮਚਾਰੀਆਂ ਨੂੰ ਮਾਰ ਦਿੱਤਾ ਸੀ।
ਕੋਲੰਬੀਆ 'ਚ ਹਵਾਈ ਜਹਾਜ਼ ਹਾਦਸਾਗ੍ਰਸਤ, 10 ਦੀ ਮੌਤ
NEXT STORY